ਦਿੱਲੀ ਸਟੇਸ਼ਨ ਤੇ ਪਟਨਾ ਸਾਹਿਬ ਜਾਣ ਵਾਲੀਆ ਸੰਗਤਾਂ ਗੁਜ਼ਾਰ ਰਹੀਆਂ ਹਨ ਰਾਤ

ਸਤਲਾਣੀ ਸਾਹਿਬ 3 ਜਨਵਰੀ (ਸ.ਬ.) ਪੰਜਾਬ ਦਿੱਲੀ ਤੇ ਹੋਰ ਰਾਜਾਂ ਤੋਂ ਜਲਦੀ ਤੋਂ ਜਲਦੀ ਤੇਜ਼ ਰੇਲਾਂ ਰਾਹੀ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਦਿੱਲੀ ਰੇਲਵੇ ਸਟੇਸ਼ਨਾਂ ਤੇ ਖੱਜਲ ਖੁਆਰ ਹੋ ਰਹੀਆਂ ਹਨ| ਦਿੱਲੀ ਰੇਲਵੇ ਸਟੇਸ਼ਨ ਤੋਂ ਸ਼੍ਰੀ ਪਟਨਾ ਸਾਹਿਬ ਜਾਣ ਵਾਲੀਆ ਸਾਰੀਆਂ ਰੇਲਾਂ 7 ਤੋਂ 14 ਘੰਟੇ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ| ਜਿਸ ਕਾਰਨ ਸਿੱਖ ਸੰਗਤਾਂ ਜੋ ਦਿੱਲੀ ਵਿਖੇ ਬਾਹਰਲੇ ਰਾਜਾਂ ਤੋਂ ਆਈਆਂ ਹਨ, ਉਨ੍ਹਾਂ ਨੂੰ ਦਿੱਲੀ ਰੇਲਵੇ ਸਟੇਸ਼ਨ ਤੇ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ|

Leave a Reply

Your email address will not be published. Required fields are marked *