‘ਦਿੱਲੀ ਸਰਕਾਰ’ ਅਤੇ ਉਪ ਰਾਜਪਾਲ ਦੀ ਮਹਾਭਾਰਤ ਕਾਰਨ ਜਨਤਾ ਨੂੰ ਨਾ ਹੋਵੇ ਪਰੇਸ਼ਾਨੀ : ਸੁਪਰੀਮ ਕੋਰਟ

ਨਵੀਂ ਦਿੱਲੀ, 21 ਜਨਵਰੀ (ਸ.ਬ.) ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਦਰਮਿਆਨ ਹੋਣ ਵਾਲੀ ਬਹਿਸ ਨੂੰ ਮਹਾਭਾਰਤ ਕਿਹਾ| ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਭਾਵੇਂ ਜਿੰਨੀ ਮਰਜ਼ੀ ਮਹਾਭਾਰਤ ਕਰਨ ਪਰ ਉਸ ਕਾਰਨ ਜਨਤਾ ਯਾਨੀ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ| ਸੁਪਰੀਮ ਕੋਰਟ ਨੇ ਇਹ ਗੱਲ ਸੀਨੀਅਰ ਵਕੀਲ ਸੀ.ਯੂ. ਸਿੰਘ ਨੂੰ ਕਹੀ| ਉਹ ਦਿੱਲੀ ਸਰਕਾਰ ਦੇ ਕਾਨੂੰਨ ਮੰਤਰੀ ਲਈ ਕੋਰਟ ਪੁੱਜੇ ਸਨ|
ਦਿੱਲੀ ਸਰਕਾਰ ਕੇਂਦਰ ਸਰਕਾਰ ਦੀ ਸ਼ਿਕਾਇਤ ਲੈ ਕੇ ਸੁਪਰੀਮ ਕੋਰਟ ਪੁੱਜੀ ਸੀ| ਮਾਮਲਾ ਅਸਥਾਈ ਰੂਪ ਨਾਲ (ਰਾਸ਼ਟਰੀ ਪਰਿਵਾਰ ਕਲਿਆਣ ਪ੍ਰੋਗਰਾਮ) ਦੇ ਅਧੀਨ ਰੱਖੇ ਗਏ ਡਾਕਟਰਾਂ ਦਾ ਸੀ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਜੀਬ ਜੰਗ ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਏ ਗਏ| ਨਜੀਬ ਤੋਂ ਬਾਅਦ ਅਨਿਲ ਬੈਜਲ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਗਿਆ| ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਵਿੱਚ ਹੋਮ ਸੈਕ੍ਰੇਟਰੀ ਰਹਿ ਚੁਕੇ ਹਨ|

Leave a Reply

Your email address will not be published. Required fields are marked *