ਦਿੱਲੀ ਸਰਕਾਰ ਦੀ ਤਰਜ ਤੇ ਸੂਬੇ ਵਿੱਚ ਪੈਟਰੋਲ ਡੀਜਲ ਤੇ ਟੈਕਸ ਘੱਟ ਕਰਨ ਦੀ ਮੰਗ

ਐਸ.ਏ.ਐਸ.ਨਗਰ, 1 ਅਗਸਤ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਵਲੋਂ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਪੀ.ਐਸ.ਵਿਰਦੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਤੋਂ ਦਿੱਲੀ ਸਰਕਾਰ ਦੀ ਤਰਜ ਤੇ ਸੂਬੇ ਵਿੱਚ ਪੈਟਰੋਲ ਡੀਜਲ ਤੇ ਟੈਕਸ ਘੱਟ ਕਰਨ ਦੀ ਮੰਗ ਕੀਤੀ ਗਈ|
ਮੀਟਿੰਗ ਦੌਰਾਨ ਸ੍ਰ. ਵਿਰਦੀ ਨੇ ਕਿਹਾ ਕਿ ਬੀਤੇ ਦਿਨੀਂ ਦਿੱਲੀ ਸਰਕਾਰ ਵਲੋਂ ਉੱਥੇ ਦੀ ਜਨਤਾ ਨੂੰ ਰਾਹਤ ਦੇਣ ਲਈ ਪੈਟਰੋਲ-ਡੀਜਲ ਤੇ ਲੱਗਣ ਵਾਲੇ ਵੈਟ ਨੂੰ 30 ਫੀਸਦੀ ਤੋਂ ਘਟਾ ਕੇ 16.75 ਫੀਸਦੀ ਕਰ ਦਿੱਤਾ ਗਿਆ ਹੈ ਜਿਸ ਤਹਿਤ ਹੁਣ ਦਿੱਲੀ ਵਿੱਚ ਡੀਜਲ ਦੀ ਕੀਮਤ ਪ੍ਰਤੀ ਲਿਟਰ 8.36 ਰੁਪਏ ਘੱਟ ਹੋ ਗਈ ਹੈ| ਉਹਨਾਂ ਮੰਗ ਕੀਤੀ ਕਿ ਦਿੱਲੀ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਵਲੋਂ ਵੀ ਪੈਟਰੋਲ ਅਤੇ ਡੀਜਲ ਤੇ ਲੱਗਣ ਵਾਲਾ ਵੇਟ ਟੈਕਸ ਘੱਟ ਕੀਤਾ ਜਾਵੇ ਤਾਂ ਜੋ ਸੂਬੇ ਦੀ ਜਨਤਾ ਨੂੰ ਵੀ ਕੁਝ ਰਾਹਤ ਮਿਲ ਸਕੇ|
ਮੀਟਿੰਗ ਵਿੱਚ ਲੈਫਟੀਨੇਟ ਕਰਨਲ ਐਸ.ਐਸ.ਸੋਹੀ, ਅਸ਼ੋਕ ਕੁਮਾਰ, ਐਮ.ਐਮ. ਚੋਪੜਾ, ਐਮ.ਐਸ. ਭੱਲਾ, ਪ੍ਰਵੀਨ ਕੁਮਾਰ ਕਪੂਰ, ਐਸ.ਐਸ. ਗਰੇਵਾਲ, ਬਲਵਿੰਦਰ ਸਿੰਘ, ਜੇ.ਐਸ. ਬਾਠ ਅਤੇ ਅਸ਼ੋਕ ਪਵਾਰ ਸ਼ਾਮਿਲ ਸਨ|

Leave a Reply

Your email address will not be published. Required fields are marked *