ਦਿੱਲੀ ਸਰਕਾਰ ਦੇ ਅਧਿਕਾਰ ਜਾਨਣ ਲਈ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲ

ਨਵੀਂ ਦਿੱਲੀ, 17 ਅਪ੍ਰੈਲ (ਸ.ਬ.) ਦਿੱਲੀ ਸਰਕਾਰ ਇਕ ਵਾਰ ਫਿਰ ਆਪਣੇ ਅਧਿਕਾਰਾਂ ਦੀ ਜੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਹੈ| ਕੇਜਰੀਵਾਲ ਸਰਕਾਰ ਨੇ ਅੱਜ ਹਾਈ ਕੋਰਟ ਦੀ ਇਕ ਪਟੀਸ਼ਨ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ| ਅਸਲ ਵਿੱਚ ਹਾਈ ਕੋਰਟ ਨੇ ਆਪਣੇ ਇਕ ਫੈਸਲੇ ਵਿੱਚ ਕਿਹਾ ਸੀ ਕਿ ਦਿੱਲੀ ਦਾ ਬਾਸ ਉਪ ਰਾਜਪਾਲ ਹੈ ਅਤੇ ਉਸ ਦੀ ਮਨਜ਼ੂਰੀ ਦੇ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ|
ਕੋਰਟ ਦੇ ਇਸ ਫੈਸਲੇ ਦੇ ਖਿਲਾਫ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ  ਨੂੰ ਗੁਹਾਰ ਲਗਾਈ ਹੈ ਕਿ ਉਹ ਇਕ ਸੰਵਿਧਾਨਕ ਅਦਾਲਤ ਦਾ ਗਠਨ ਕਰਨ ਅਤੇ ਹਾਈ ਕੋਰਟ ਦੇ ਇਸ ਫੈਸਲੇ ਤੇ ਵਿਚਾਰ ਕਰਨ ਕਿ ਆਖਿਰ ਦਿੱਲੀ ਦਾ ਬਾਸ ਕੌਣ ਹੈ|

Leave a Reply

Your email address will not be published. Required fields are marked *