ਦਿੱਲੀ ਸੰਘਰਸ਼ ਦੌਰਾਨ ਪਿੰਡ ਕਸਿਆਣਾ ਦੇ ਲਾਪਤਾ ਨੌਜਵਾਨ ਅਜੇਪਾਲ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੂੰ ਮਿਲੇ ਆਪ ਆਗੂ
ਪਟਿਆਲਾ, 5 ਫਰਵਰੀ (ਬਿੰਦੂ ਸ਼ਰਮਾ) ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਏ ਘਟਨਾਕਰਮ ਤੋਂ ਬਾਅਦ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਲਾਪਤਾ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਪਟਿਆਲਾ ਇਕਾਈ ਦੇ ਸਾਬਕਾ ਜਨਰਲ ਸਕੱਤਰ ਸz. ਜੇ ਪੀ ਸਿੰਘ ਨੇ ਕਿਹਾ ਹੈ ਕਿ ਦਿੱਲੀ ਪੁਲੀਸ ਵਲੋਂ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ਤੇ ਵੀ ਕਿਸਾਨਾਂ ਦੀ ਧਰ ਪਕੜ ਕੀਤੀ ਹੈ।
ਸz. ਜੇ ਪੀ ਸਿੰਘ ਨੇ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਕਸਿਆਣਾ ਦੇ ਲਾਪਤਾ ਨੌਜਵਾਨ ਅਜੇਪਾਲ ਸਿੰਘ ਦੇ ਪਿਤਾ ਕਰਮਜੀਤ ਸਿੰਘ ਨਾਲ ਮੁਲਾਕਾਤ ਕੀਤੀ ਜਿਹਨਾਂ ਦਾ ਬੇਟਾ 3 ਜਨਵਰੀ ਤੋਂ ਲਾਪਤਾ ਹੈ। ਸz. ਜੇ ਪੀ ਸਿੰਘ ਅਨੁਸਾਰ ਸz. ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਦੇ ਜੱਥੇ ਨਾਲ 29 ਜਨਵਰੀ ਨੂੰ ਦਿੱਲੀ ਗਿਆ ਸੀ। ਅਗਲੇ ਦਿਨ ਉਹ ਗੁਰੂ ਤੇਗ ਬਹਾਦਰ ਕੰਪਲੈਕਸ ਵਿਖੇ ਨਹਾਉਣ ਗਏ ਸਨ ਜਿੱਥੇ ਉਸ ਨੂੰ ਦਿੱਲੀ ਪੁਲੀਸ ਨੇ 33 ਹੋਰ ਕਿਸਾਨਾਂ ਨਾਲ ਬਿਨਾਂ ਕਿਸੇ ਵਜ੍ਹਾ ਤੋਂ ਗ੍ਰਿਫਤਾਰ ਕਰ ਲਿਆ। ਸz. ਕਰਮਜੀਤ ਸਿੰਘ ਅਨੁਸਾਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਕੋਈ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਪੁਲੀਸ ਵੱਲੋਂ ਫੜੇ ਬੇਕਸੂਰ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਸz. ਜੇ. ਪੀ. ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਣਕਾਰੀ ਪਾਰਟੀ ਹਾਈ ਕਮਾਂਡ ਨੂੰ ਦੇਣਗੇ ਤਾਂ ਜੋ ਦਿੱਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਛੇਤੀ ਰਿਹਾ ਕਰਵਾਇਆ ਜਾ ਸਕੇ।