ਦਿੱਲੀ ਹਵਾਈ ਅੱਡੇ ਤੇ ਪੁਲੀਸ ਨੇ ਕਰੀਬ 54 ਲੱਖ ਰੁਪਏ ਦੇ ਨਵੇਂ ਨੋਟਾਂ ਸਮੇਤ ਵਿਅਕਤੀ ਨੂੰ ਰੋਕਿਆ

ਨਵੀਂ ਦਿੱਲੀ, 23 ਦਸੰਬਰ (ਸ.ਬ.) ਦਿੱਲੀ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਨਵੇਂ ਨੋਟਾਂ ਵਿੱਚ ਕਰੀਬ 54 ਲੱਖ ਰੁਪਏ ਨੂੰ ਲੈ ਕੇ ਯਾਤਰਾ ਕਰ ਰਹੇ ਇੱਕ ਨਾਈਜ਼ੀਰੀਆਈ ਵਿਅਕਤੀ ਨੂੰ  ਰੋਕਿਆ ਗਿਆ| ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਈ.ਐਸ. ਐਫ. ਕਰਮੀਆਂ ਨੇ ਇੱਥੋਂ ਕੋਯੰਬਤੂਰਜਾ ਰਹੇ ਇੱਕ ਨਾਈਜ਼ੀਰੀਆਈ ਵਿਅਕਤੀ ਨੂੰ ਕਰੀਬ ਢਾਈ ਵਜੇ ਰਾਤ ਦੇ ਸਮੇਂ ਹਵਾਈ ਅੱਡੇ ਤੇ ਰੋਕਿਆ ਗਿਆ| ਉਨ੍ਹਾਂ ਦੱਸਿਆ ਕਿ ਕਰ ਅਤੇ ਕਸਟਮ ਡਿਊਟੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੇ ਜਾਣ ਤੋਂ ਬਾਅਦ ਨਾਈਜ਼ੀਰੀਆਈ ਵਿਅਕਤੀ ਨੂੰ ਯਾਤਰਾ ਕਰਨ ਦੀ ਇਜ਼ਾਜਤ ਦਿੱਤੀ ਗਈ| ਦੱਸਣਯੋਗ ਹੈ ਕਿ ਵਿਅਕਤੀ ਕੋਲ 58 ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਸੀ, ਜਿਸ ਵਿੱਚ 53.78 ਲੱਖ ਰੁਪਏ ਨਵੇਂ ਨੋਟਾਂ ਵਿੱਚ ਅਤੇ 4.29 ਲੱਖ ਰੁਪਏ ਪੁਰਾਣੇ ਨੋਟਾਂ ਵਿੱਚ ਸਨ|

 

Leave a Reply

Your email address will not be published. Required fields are marked *