ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੇ ਧਰਨੇ ਤੇ ਚੁੱਕੇ ਸਵਾਲ

ਨਵੀਂ ਦਿੱਲੀ, 18 ਜੂਨ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਦੀ ਲੜਾਈ ਹੁਣ ਅਦਾਲਤ ਵਿੱਚ ਪਹੁੰਚ ਗਈ ਹੈ| ਅੱਜ ਦਿੱਲੀ ਹਾਈਕੋਰਟ ਨੇ ਜਨਤਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੇਜਰੀਵਾਲ ਦੇ ਧਰਨੇ ਤੇ ਸਖ਼ਤ ਟਿੱਪਣੀ ਕੀਤੀ ਅਤੇ ਕਿਹਾ ਕਿ ਇਹ ਸਮਝ ਨਹੀਂ ਆ ਰਿਹਾ ਕਿ ਇਹ ਧਰਨਾ ਹੈ ਜਾਂ ਹੜਤਾਲ ਹੈ?
ਧਰਨੇ ਦੀ ਆਗਿਆ ਕਿਸ ਨੇ ਦਿੱਤੀ? ਇਸ ਤੇ ਦਿੱਲੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਹ ਨਿੱਜੀ ਫੈਸਲਾ ਹੈ| ਹਾਈਕੋਰਟ ਨੇ ਕਿਹਾ ਕਿ ਤੁਸੀਂ ਕਿਸੇ ਦੇ ਘਰ ਵਿੱਚ ਜ਼ਬਰਦਸਤੀ ਬੈਠ ਕੇ ਧਰਨਾ ਨਹੀਂ ਦੇ ਸਕਦੇ| ਜਿੱਥੇ ਮੁੱਖ ਮੰਤਰੀ ਧਰਨਾ ਦੇ ਰਹੇ ਹਨ, ਉਹ ਉਪ ਰਾਜਪਾਲ ਦੇ ਦਫ਼ਤਰ ਦਾ ਹਿੱਸਾ ਹੈ|

Leave a Reply

Your email address will not be published. Required fields are marked *