ਦਿੱਲੀ ਹਾਈਕੋਰਟ ਵਲੋਂ ਮੈਟਰੋ ਕਰਮਚਾਰੀਆਂ ਦੀ ਹੜਤਾਲ ਤੇ ਰੋਕ

ਨਵੀਂ ਦਿੱਲੀ, 30 ਜੂਨ (ਸ.ਬ.) ਦਿੱਲੀ ਅਤੇ ਐਨ. ਸੀ. ਆਰ. ਦੇ ਲੋਕਾਂ ਲਈ ਚੰਗੀ ਖਬਰ ਹੈ| ਮੈਟਰੋ ਆਪਣੇ ਨਿਯੁਕਤ ਅਤੇ ਨਿਰਧਾਰਿਤ ਸਮੇਂ ਤੇ ਚੱਲ ਰਹੀ ਹੈ| ਇਸ ਤੋਂ ਪਹਿਲਾਂ ਮੈਟਰੋ ਕਰਮਚਾਰੀਆਂ ਨੇ ਅੱਜ ਤੋਂ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ ਪਰ ਦਿੱਲੀ ਹਾਈਕੋਰਟ ਦੀ ਦਖਲ ਤੋਂ ਬਾਅਦ ਮੈਟਰੋ ਆਮ ਰੂਪ ਤੋਂ ਚੱਲ ਰਹੀ ਹੈ| ਦਿੱਲੀ ਹਾਈਕੋਰਟ ਨੇ ਮੈਟਰੋ ਕਰਮਚਾਰੀਆਂ ਦੀ ਹੜਤਾਲ ਤੇ ਰੋਕ ਲਗਾ ਦਿੱਤੀ ਹੈ| ਇਸ ਤੋਂ ਪਹਿਲਾਂ ਦਿੱਲੀ ਮੈਟਰੋ ਰੇਲ ਨਿਗਮ ਮਤਲਬ 4Áਞ3 ਕਰਮਚਾਰੀ ਯੂਨੀਅਨ ਨੇ ਤਨਖਾਹ ਵਿੱਚ ਵਾਧਾ ਅਤੇ ਹੋਰ ਮੰਗਾਂ ਨੂੰ ਲੈ ਕੇ 30 ਜੂਨ ਤੋਂ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ|
ਜਾਣਕਾਰੀ ਮੁਤਾਬਕ ਦਿੱਲੀ ਹਾਈਕੋਰਟ ਦੀ ਇਸ ਰੋਕ ਨਾਲ ਰਾਜਧਾਨੀ ਅਤੇ ਐਨ. ਸੀ. ਆਰ. ਦੇ ਲਗਭਗ 25 ਲੱਖ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ| ਅਦਾਲਤ ਨੇ ਦਿੱਲੀ ਮੈਟਰੋ ਪ੍ਰਸ਼ਾਸਨ ਦੀ ਜਾਂਚ ਤੇ ਕਰਮਚਾਰੀ ਕੌਂਸਲ ਜਨਰਲ ਸਕੱਤਰ ਨੂੰ ਨੋਟਿਸ ਜਾਰੀ ਕਰਕੇ 6 ਜੁਲਾਈ ਤੱਕ ਜਵਾਬ ਮੰਗਿਆ ਹੈ| ਕੋਰਟ ਨੇ ਕਰਮਚਾਰੀਆਂ ਦੀ ਹੜਤਾਲ ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਕਰਮਚਾਰੀਆਂ ਦੀ ਇਸ ਹੜਤਾਲ ਸੰਬੰਧੀ ਕਦਮ ਢੁਕਵਾ ਨਹੀਂ ਹੈ ਅਤੇ ਨਾ ਹੀ ਇਹ ਠੀਕ ਹੈ| ਅਦਾਲਤ ਨੇ ਕਿਹਾ ਕਰਮਚਾਰੀ ਯੂਨੀਅਨ ਨੇ ਇਸ ਨਾਲ ਸਾਬਕਾ ਤਹਿ ਨਿਯਮਾਂ ਮੁਤਾਬਕ ਮੈਟਰੋ ਪ੍ਰਸ਼ਾਸਨ ਨੂੰ ਨੋਟਿਸ ਨਹੀਂ ਦਿੱਤਾ, ਇੰਨਾ ਹੀ ਨਹੀਂ ਦੋਵੇਂ ਪੱਖਾਂ ਵਿਚਕਾਰ ਸਮਝੌਤਿਆਂ ਲਈ ਗੱਲਬਾਤ ਜਾਰੀ ਹੈ ਅਜਿਹੇ ਵਿੱਚ ਹੜਤਾਲ ਢੁੱਕਵੀ ਹੈ|
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਮੈਟਰੋ ਦੇ 9000 ਨਾਨ-ਐਗਜ਼ੀਕਿਊਟਿਵ ਕਰਮਚਾਰੀਆਂ ਨੇ ਤਨਖਾਹ ਵਿੱਚ ਵਾਧਾ ਵਰਗੀਆਂ ਕਈ ਮੰਗਾਂ ਪੂਰੀਆਂ ਨਾ ਹੋਣ ਤੇ 30 ਜੂਨ ਤੋਂ ਹੜਤਾਲ ਤੇ ਜਾਣ ਦੀ ਧਮਕੀ ਦਿੱਤੀ ਸੀ| ਕਰਮਚਾਰੀਆਂ ਦੀਆਂ ਮੰਗਾਂ ਹਨ ਕਿ ਕੌਂਸਲ ਦੇ ਬਜਾਏ ਡੀ. ਐਮ. ਆਰ. ਸੀ. ਯੂਨੀਅਨ ਬਣਾਉਣ ਦੀ ਅਗਿਆ ਦਿੱਤੀ ਜਾਵੇ| ਪੇ ਕਮੀਸ਼ਨ ਦੇ ਤਹਿਤ ਤਨਖਾਹਾਂ ਵਧਾਈਆਂ ਜਾਣ, ਏਰੀਅਲ ਦਿੱਤਾ ਜਾਵੇ, ਸਟਾਫ ਦੀ ਡਿਊਟੀ ਦੇ ਘੰਟਿਆਂ ਨਾਲ ਆਰਾਮ ਵੀ ਨਿਸ਼ਚਿਤ ਕੀਤਾ ਜਾਵੇ|

Leave a Reply

Your email address will not be published. Required fields are marked *