ਦਿੱਲੀ ਹਾਈ ਕੋਰਟ ਵਲੋਂ ਕੇਜਰੀਵਾਲ ਸਰਕਾਰ ਨੂੰ ਝਟਕਾ

ਨਵੀਂ ਦਿੱਲੀ, 14 ਫਰਵਰੀ (ਸ.ਬ.) ਦਿੱਲੀ ਹਾਈ ਕੋਰਟ ਨੇ ਨਿੱਜੀ ਸਕੂਲਾਂ ਵਿੱਚ ਨਰਸਰੀ ਦਾਖਲੇ ਲਈ ਕੇਜਰੀਵਾਲ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਤੇ ਰੋਕ ਲਾ ਦਿੱਤੀ ਹੈ| ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਹੀ  ਕੇਜਰੀਵਾਲ ਸਰਕਾਰ ਨੂੰ ਝਟਕਾ ਲੱਗਾ ਹੈ| ਹਾਈ ਕੋਰਟ ਨੇ ਕਿਹਾ ਕਿ ਸਰਕਾਰ ਦਾ ਨੋਟੀਫਿਕੇਸ਼ਨ ਮਾਤਾ-ਪਿਤਾ ਤੋਂ ਉਨ੍ਹਾਂ ਦੇ ਆਪਣੀ ਪਸੰਦ ਦੇ ਸਕੂਲ ਵਿੱਚ ਦਾਖਲੇ ਦੇ ਅਧਿਕਾਰਾਂ ਨੂੰ ਖੋਹ ਰਿਹਾ ਸੀ, ਲਿਹਾਜਾ ਇਸ ਫੈਸਲੇ ਤੇ ਰੋਕ ਲਾਈ ਜਾਂਦੀ ਹੈ| ਹਾਈ ਕੋਰਟ ਨੇ ਕਿਹਾ ਕਿ ਕਵਾਲਿਟੀ ਐਜੂਕੇਸ਼ਨ ਦੇ ਨਾਂ ਤੇ ਸਰਕਾਰ ਪ੍ਰਾਈਵਟੇ ਸਕੂਲਾਂ ਦੇ ਨਾਲ ਮਨਮਾਨੀ ਨਹੀਂ ਕਰ ਸਕਦੀ ਹੈ|
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਨਿੱਜੀ ਸਕੂਲਾਂ ਨੂੰ ਨੇਬਰਹੁੱਡ ਕ੍ਰਾਈਟੇਰੀਆ ਯਾਨੀ ਸਕੂਲ ਦੇ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਸਨ|

Leave a Reply

Your email address will not be published. Required fields are marked *