ਦਿੱਲੀ ਹਿੰਸਾ ਦੌਰਾਨ ਗ੍ਰਿਫ਼ਤਾਰ ਕਿਸਾਨਾਂ ਵਿੱਚੋਂ 5 ਹੋਰਨਾਂ ਨੂੰ ਮਿਲੀ ਜ਼ਮਾਨਤ : ਸਿਰਸਾ
ਨਵੀਂ ਦਿੱਲੀ, 20 ਫਰਵਰੀ (ਸ.ਬ.) ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਵਿੱਚੋਂ ਅੱਜ 5 ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘ਡੀ. ਜੀ. ਐਮ. ਸੀ. ਕਿਸਾਨਾਂ ਦੀ ਰਿਹਾਈ ਦੀ ਲੜਾਈ ਲੜ ਰਿਹਾ ਤੇ ਅੱਜ ਸਾਡੀ ਲੀਗਲ ਟੀਮ ਦੇ ਵਕੀਲਾਂ ਸੰਜੀਵ ਨਸਿਆਰ, ਵਿਨੋਦ ਕੁਮਾਰ, ਗੁਰਤਿੰਦਰ ਸਿੰਘ, ਅਤੁਲ ਸ਼ਰਮਾ ਤੇ ਨਿਖਲ ਰਸਤੋਗੀ ਦੀ ਮਿਹਨਤ ਸਦਕਾ ਅੱਜ 5 ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ।