ਦੀ ਪੰਜਾਬ ਸਟੇਟ ਡਿਸਟ੍ਰਿਕ (ਡੀ ਸੀ) ਆਫਿਸ ਇੰਪਲਾਈਜ ਯੂਨੀਅਨ ਦੇ ਇੱਕ ਵਫਦ ਵਲੋਂ ਵਿੱਤ ਮੰਤਰੀ ਨਾਲ ਮੁਲਾਕਾਤ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਦੀ ਪੰਜਾਬ ਸਟੇਟ ਡਿਸਟ੍ਰਿਕ (ਡੀ ਸੀ) ਆਫਿਸ ਇੰਪਲਾਈਜ ਯੂਨੀਅਨ ਦੇ ਇੱਕ ਵਫਦ ਨੇ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਅਗਵਾਈ ਵਿਚ ਪੰਜਾਬ ਦੇ ਵਿੱਤ ਮੰਤਰੀ ਸ ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਦਸਿਆ ਕਿ ਇਸ ਮੌਕੇ ਵਫਦ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਸਰਕਾਰ ਦੇ ਡਿਪਟੀ ਕਮਿਸ਼ਨਰਾਂ ਲਈ ਸਟਾਫ ਸਬੰਧੀ ਨਿਰਧਾਰਤ ਨਾਰਮ ਅਧਿਸੂਚਨਾ ਨੰਬਰ 2-12-95 ਆਰ ਈ ਆਈ ਆਈ 6 7596 ਮਿਤੀ 14-8-1995 ਮੁਤਾਬਿਕ ਕਰੀਬ 2100 ਕਲਰਕਾਂ ਦੀ ਲੋੜ ਹੈ ਪਰੰਤੂ ਮਾਲ ਵਿਭਾਗ ਪੰਜਾਬ ਵਲੋਂ ਐਸ ਐਸ ਬੋਰਡ ਨੂੰ ਭੇਜੀ ਗਈ ਮੰਗ 460 ਕਲਰਕ, ਫਿਰ 293 ਅਤੇ ਉਸ ਬਾਅਦ 86 ਕਲਰਕਾਂ ਦੀਆਂ ਅਸਾਮੀਆਂ ਤੇ ਸਟਾਫ ਕਰੀਬ 223 ਕਲਰਕ ਹੀ ਮਿਲੇ ਹਨ ਜਦ ਕਿ ਬਾਕੀ ਅਸਾਮੀਆਂ ਦੀ ਐਡਵਰਟਾਈਜਮੈਟ ਹੋਣ ਬਾਅਦ ਵੀ ਸਟਾਫ ਨਹੀਂ ਮਿਲਿਆ ਹੈ, ਇਹਨਾਂ 616 ਅਸਾਮੀਆਂ ਤੇ ਤੁਰੰਤ ਸਟਾਫ ਦਿਵਾਇਆ ਜਾਵੇ| ਇਸ ਮੌਕੇ ਵਫਦ ਨੇ ਮੰਗ ਕੀਤੀ ਕਿ ਡਿਪਟੀ ਕਮਿਸਨਰਾਂ ਨੂੰ ਕਾਨੂੰਨੀ ਸਲਾਹ ਦੇਣ ਲਈ ਨਿਯੁਕਤ ਜਿਲਾ ਅਟਾਰਨੀ ਪ੍ਰਸਾਸਨ ਨਾਲ ਸਪੋਰਟਿੰਗ ਸਟਾਫ ਦਿਤਾ ਜਾਵੇ, ਆਰ ਟੀ ਆਈ, ਆਰ ਟੀ ਐਸ ਈ ਗਵਰਨੈਸ ਅਤੇ ਚੋਣਾਂ ਨਾਲ ਸੰਬਧਿਤ ਬਰਾਂਚਾਂ ਬਣਾ ਕੇ ਅਸਾਮੀਆਂ ਦੀ ਰਚਨਾ ਕਰਕੇ ਸਟਾਫ ਦਿਤਾ ਜਾਵੇ, ਡੀ ਸੀ ਦਫਤਰਾਂ ਵਿਚ ਸੁਪਰਡੈਂਟ ਗ੍ਰੇਡ 1 ਦੀ ਅਸਾਮੀ ਦਾ ਨਾਮ ਪ੍ਰਬੰਧ ਅਫਸਰ ਕੀਤਾ ਜਾਵੇ, ਡੀ ਸੀ ਦਫਤਰ ਦੇ ਸੁਪਰਡੈਂਟ ਗ੍ਰੈਡ 2 ਅਤੇ ਨਿਜੀ ਸਹਾਇਕ ਦੀ ਪਦਉਨਤੀ ਅਤੇ ਫਾਇਨਲ ਅਦਾਇਗੀਆਂ ਦੇ ਅਧਿਕਾਰ ਡੀ ਸੀ ਨੂੰ ਦਿਤੇ ਜਾਣ, ਡੀ ਆਰ ਏ ਦੀ ਅਸਾਮੀ ਤੇ ਕਲਰਕਾਂ ਸਟੈਨੋ ਦੀ ਪਦਉਨਤੀ ਕਰਨ ਦੀ ਰਹਿਬਰੀ ਜਾਰੀ ਕਰਨ ਅਤੇ ਰੂਲ ਦੀ ਕੋਈ ਉਚਿਚਤਾ ਨਾ ਬਣਦੀ ਹੋਣ ਕਾਰਨ ਰੱਦ ਕਰਨ ਸਬੰਧੀ ਹੁਕਮ ਕੀਤੇ ਜਾਣ, ਡੀ ਸੀ ਦਫਤਰਾਂ ਵਿਚ 107 ਦੇ ਕਰੀਬ ਪਿਛਲੇ ਸਮੇਂ ਤੋਂ ਕੰਮ ਕਰਦੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ, ਸੰਦੀਪ ਫਿਰੋਜਪੁਰ, ਬਲਬੀਰ ਫਰੀਦਕੋਟ ਵੀ ਮੌਜੂਦ ਸਨ|

Leave a Reply

Your email address will not be published. Required fields are marked *