ਦੀ ਹਾਉਸ ਉਨਰਜ ਵੈਲਫੇਅਰ ਸੁਸਾਇਟੀ ਨੇ ਫੇਜ਼-5 ਵਿੱਚ ਵੱਖ ਵੱਖ ਥਾਵਾਂ ਤੇ ਫਲਦਾਰ ਬੂਟੇ ਲਗਾਏ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਦੀ ਹਾਉਸ ਓਨਰਜ ਵੈਲਫੇਅਰ ਸੁਸਾਇਟੀ (ਰਜਿ:) ਫੇਜ਼-5 ਵਲੋਂ ਵਣਮਹੋਤਸਵ ਮਨਾਇਆ ਗਿਆ| ਜਿਸ ਦੀ ਪ੍ਰਧਾਨਗੀ ਸੁਸਾਇਟੀ ਪ੍ਰਧਾਨ ਦੇ ਸ੍ਰੀ ਪੀ. ਡੀ. ਵਧਵਾ ਨੇ ਕੀਤੀ| ਧਰਾਨਾ ਭਵਨ ਫੇਜ਼-5 ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ| ਇਸ ਮੌਕੇ ਮੁੱਖ ਮਹਿਮਾਨ ਸ. ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਐਮ. ਸੀ ਐਸ. ਏ. ਐਸ ਨਗਰ ਜਿਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਆਈ. ਟੀ. ਆਈ (ਇ.) ਫੇਜ਼-5 ਵਿੱਚ ਅਨਾਰ, ਅਮਰੂਦ, ਨਿੰਬੂ ਅਤੇ ਜਾਮਣ ਦੇ ਬੂਟੇ ਲਗਾਏ ਗਏ| ਆਈ. ਟੀ. ਆਈ ਦੇ ਪ੍ਰਿੰਸੀਪਲ ਤੇ ਹੋਰ ਸਟਾਫ ਮੈਂਬਰ ਵੀ ਮੌਕੇ ਤੇ ਮੌਜੂਦ ਸਨ| ਉਪਰੰਤ ਸਰਕਾਰੀ ਹਾਈ ਸਕੂਲ ਫੇਜ਼-5 ਦੇ ਨਾਲ ਲਗਦੇ ਪਾਰਕਾਂ ਵਿੱਚ ਵੀ ਨਿੰਬੂ, ਅਮਰੂਦ ਅਤੇ ਦੇ ਬੂਟੇ ਲਗਾਏ ਗਏ| ਅੰਤ ਵਿੱਚ ਧਰਾਨਾ ਭਵਨ ਫੇਜ਼-5 ਵਿੱਚ ਅਨਾਰ ਅਮਰੂਦ ਅਤੇ ਨਿੰਬੂ ਦੇ ਬੂਟੇ ਲਗਾਏ ਗਏ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਡਿਊਟੀ ਲਗਾਈ ਗਈ ਕਿ ਉਹ ਇਨ੍ਹਾਂ ਬੂਟਿਆਂ ਦੀ ਦੇਖਭਾਲ ਸਮੇਂ-ਸਮੇਂ ਤੇ ਕਰਨਗੇ| ਸਰਕਾਰੀ ਡਿਸਪੈਂਸਰੀ ਅਤੇ ਕਲੀਨਿਕਸ ਲੈਬ ਦੇ ਸਟਾਫ ਅਤੇ ਡਾਕਟਰਾਂ ਨੇ ਵੀ ਬੂਟੇ ਲਗਾਏ| ਸ੍ਰ. ਮਨਜੀਤ ਸਿੰਘ ਸੇਠੀ ਨੇ ਸੁਸਾਇਟੀ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ|
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ. ਅਲਬੇਲ ਸਿੰਘ ਸਿਆਣ, ਜਨਰਲ ਸਕੱਤਰ ਸ. ਜੈ ਸਿੰਘ ਸੈਂਭੀ, ਜਨਰਲ ਸਕੱਤਰ ਸ. ਰਜਿੰਦਰ ਸਿੰਘ, ਪ੍ਰੈਸ ਸਕੱਤਰ ਸ੍ਰੀ ਐਮ ਪੀ ਕੋਸ਼ਿਕ, ਫਾਈਨੈਂਸ ਸੈਕਟਰੀ ਐਸ. ਐਸ ਢੀਂਗਰਾ, ਸ੍ਰ. ਕੀਰਤ ਸਿੰਘ, ਸ੍ਰ. ਗੁਰਜੀਤ ਸਿੰਘ ਗਰੇਵਾਲ, ਸ. ਜਸਵੰਤ ਸਿੰਘ, ਸ. ਕੁਲਜੀਪ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *