ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼-5 ਵੱਲੋਂ ਸਿੱਧੂ ਦਾ ਸਨਮਾਨ

ਐਸ ਏ ਐਸ ਨਗਰ, 19 ਜੂਨ (ਸ.ਬ.) ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼-5 ਐਸ ਏ ਐਸ ਵੱਲੋਂ ਧਰਾਨਾ ਭਵਨ ਫੇਜ਼-5 ਵਿਖੇ ਬਲਬੀਰ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਪੰਜਾਬ ਬਣਨ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਪ੍ਰੋਗਰਾਮ ਦੇ ਆਰੰਭ ਵਿੱਚ ‘ਦੇਹ ਸ਼ਿਵਾ ਵਰ ਮੋਹਿ ਇਹੇ’ ਦੇ ਸ਼ਬਦ ਗਾਇਨ ਨਾਲ ਕੀਤਾ ਗਿਆ| ਸ੍ਰ. ਸਿੱਧੂ ਨੂੰ ਸੁਸਾਇਟੀ ਦੇ ਚੇਅਰਮੈਨ, ਪ੍ਰਧਾਨ ਅਤੇ ਸਿਟੀਜਨ ਵੈਲਫੇਅਰ ਅਤੇ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਹੈਪੀ ਨੇ ਬੁੱਕੇ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆ ਆਖਿਆ|
ਸੁਸਾਇਟੀ ਵੱਲੋਂ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਕ੍ਰਿਪਾਨ ਭੇਟਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੁਸਾਇਟੀ ਕਾਰਕੁਨ ਅਤੇ ਉੱਘੇ ਨਾਗਰਿਕ ਸ੍ਰੀ ਪੀ ਐਸ ਵਿਰਦੀ, ਸ੍ਰੀ ਏ ਐਨ ਸ਼ਰਮਾ, ਸ੍ਰੀ ਕੇ ਜੈਮਲ ਸ਼ਰਮਾ, ਸ੍ਰੀ ਮਦਨਜੀਤ ਸਿੰਘ ਅਰੋੜਾ ਵੀ ਹਾਜਿਰ ਸਨ| ਸ੍ਰ. ਅਲਬੇਲ ਸਿੰਘ ਸਿਆਣ ਨੇ ਧੰਨਵਾਦ ਕੀਤਾ|

Leave a Reply

Your email address will not be published. Required fields are marked *