ਦੀ ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼-5 ਐਸ ਏ ਐਸ ਨਗਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਟੌਰ, ਸੈਕਟਰ-70 ਐਸ ਏ ਐਸ ਨਗਰ ਦੇ ਹੋਣਹਾਰ ਵਿਦਿਆਰਥੀਆਂ (ਜਿਨ੍ਹਾਂ ਆਪਣੀਆਂ ਜਮਾਤਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ) ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੈਡਲ ਅਤੇ ਲੇਖਣ ਸਮੱਗਰੀ ਰਾਹੀਂ ਸਨਮਾਨਿਤ ਕੀਤਾ| ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਪੀ ਡੀ ਵਧਵਾ ਸੁਸਾਇਟੀ ਪ੍ਰਧਾਨ ਨੇ ਕੀਤੀ| ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਕਵਿਤਾ ਗਾਇਨ ਅਤੇ ਡਾਂਸ ਪ੍ਰੋਗਰਾਮ ਵੀ ਪੇਸ਼ ਕੀਤੇ ਗਏ| ਸਨਮਾਨ ਵੰਡ ਸਮਾਗਮ ਵਿੱਚ ਸ੍ਰੀਮਤੀ ਜਗਮੀਤ ਕੌਰ ਸੰਧੂ ਕਮਿਸ਼ਨਰ ਪੰਜਾਬ ਰਾਈਟ ਟੂ ਸਰਵਿਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ| ਸੁਸਾਇਟੀ   ਚੇਅਰਮੈਨ ਸ੍ਰ. ਅਲਬੇਲ ਸਿੰਘ ਸਿਆਣ ਅਤੇ ਪ੍ਰਧਾਨ ਸ੍ਰੀ ਪੀ ਡੀ ਵਧਵਾ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਜਗਮੀਤ ਕੌਰ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ|
ਇਸ ਸਨਮਾਨ ਵੰਡ ਸਮਾਗਮ ਵਿੱਚ ਸੁਸਾਇਟੀ ਦੇ ਪੈਟਰਨ ਸ੍ਰ. ਹਰਪਾਲ ਸਿੰਘ ਚੰਨਾਂ ਐਮ ਸੀ ਮਟੌਰ ਅਤੇ ਸ੍ਰੀਮਤੀ ਕਰਮਜੀਤ ਕੌਰ ਐਮ ਸੀ ਮਟੌਰ, ਸਕੂਲ ਅਧਿਆਪਕ ਅਤੇ ਮਾਪਿਆਂ ਤੋਂ ਇਲਾਵਾ ਸ੍ਰ. ਜੈ ਸਿੰਘ ਸੈਂਭੀ ਸਕਤਰ ਜਨਰਲ, ਸ੍ਰ. ਸੁਰਜੀਤ ਸਿੰਘ  ਗਰੇਵਾਲ ਸੀਨਅਰ ਮੀਤ ਪ੍ਰਧਾਨ, ਸ੍ਰ. ਸਕੰਦਰ ਸਿੰਘ ਮੀਤ ਪ੍ਰਧਾਨ, ਸ੍ਰ. ਕੀਰਤ ਸਿੰਘ, ਸ੍ਰੀ ਸੁਖਰਾਮ ਧੀਮਾਨ , ਸ੍ਰੀ ਐਨ ਐਸ. ਢੀਂਗਰਾ ਅਤੇ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਅਤੇ ਸਥਾਨਕ ਨਾਗਰਿਕ ਹਾਜਰ ਸਨ| ਸਟੇਜ ਦੀ ਕਾਰਵਾਈ ਸ੍ਰ. ਰਜਿੰਦਰ ਸਿੰਘ ਜਨਰਲ ਸਕੱਤਰ ਨੇ ਨਿਭਾਈ | ਅੰਤ ਵਿੱਚ ਸ੍ਰੀ ਐਮ ਪੀ ਕੋਸ਼ਿਕ ਸੁਸਾਇਟੀ ਦੇ ਮੀਡੀਆ ਐਡਵਾਈਜਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *