ਦੀ ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ ਫੇਜ਼-5 ਨੇ 40 ਵਾਂ ਸਥਾਪਨਾ ਦਿਵਸ ਮਨਾਇਆ

ਐਸ.ਏ.ਐਸ.ਨਗਰ, 14 ਦਸੰਬਰ (ਸ.ਬ.) ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ ਫੇਜ਼-5 ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨੇ ਆਪਣੀ 40 ਵੀਂ ਵਰ੍ਹੇ ਗੰਢ ਧਰਾਨਾ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਮਨਾਈ| ਇਸ ਸਮੇਂ ਅਲਬੇਲ ਸਿਆਣ ਪ੍ਰਧਾਨ, ਸੁਰਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਜੈ ਸਿੰਘ ਸੈਂਭੀ ਜਨਰਲ ਸਕੱਤਰ ਨੂੰ ਵੀ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਲਬੇਲ ਸਿੰਘ ਸਿਆਣ ਨੇ ਪਿਛਲੇ 39 ਸਾਲਾਂ ਦੇ ਸੁਸਾਇਟੀ ਦੁਆਰਾ ਕੀਤੇ ਲੋਕ ਭਲਾਈ ਦੇ ਕੰਮਾਂ ਬਾਰੇ ਦੱਸਦੇ ਕਿਹਾ ਕਿ ਸੁਸਾਇਟੀ ਨੇ ਹਰ ਕਿਸਮ ਦੇ ਲੋਕ ਭਲਾਈ ਦੇ ਕੰਮ ਕੀਤੇ ਹਨ| ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਦੀ ਸਥਾਪਨਾ 11-12-1977 ਨੂੰ ਹੋਈ ਸੀ|

Leave a Reply

Your email address will not be published. Required fields are marked *