ਦੀ ਹੋਲੀ ਵੰਡਰ ਸਮਾਰਟ ਸਕੂਲ ਵਲੋਂ ਕੱਠਪੁਤਲੀ ਬਣਾਉਣ ਦੀ ਵਰਕਸ਼ਾਪ ਦਾ ਆਯੋਜਨ

ਐਸ ਏ ਐਸ ਨਗਰ, 29 ਅਪ੍ਰੈਲ (ਸ.ਬ.) ਦੀ ਹੋਲੀ ਵੰਡਰ ਸਮਾਰਟ ਸਕੂਲ, ਮੁਹਾਲੀ ਵਿਖੇ  ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਕੱਠਪੁਤਲੀ ਬਣਾਉਣ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਕੱਠਪੁਤਲੀ ਦਾ ਸ਼ੋਂ ਵੀ ਵਿਖਾਇਆ ਗਿਆ| ਛੋਟੇ-ਛੋਟੇ ਵਿਦਿਆਰਥੀਆਂ ਨੇ ਕਲਾਕਾਰਾਂ ਤੋਂ ਵੱਖ-ਵੱਖ ਤਰਾਂ ਦੀਆਂ ਕਠਪੁਤਲੀਆਂ ਹੱਥਾਂ ਤੇ ਪਹਿਨ ਸਕਣ ਵਾਲੀਆਂ ਕਠਪੁਤਲੀਆਂ, ਛੜੀ ਅਤੇ ਧਾਗੇ ਦੀ ਕਠਪੁਤਲੀਆਂ, ਘੋੜੇ ਵਾਲੀ ਕਠਪੁਤਲੀ, ਸਪੇਰਾ, ਸੱਪ ਆਦਿ ਬਣਾਉਣ ਦੇ ਆਸਾਨ ਤਰੀਕੇ ਸਿੱਖੇ| ਇਸ ਦੌਰਾਨ ਰਾਜਸਥਾਨ ਦੇ ਕਲਾਕਾਰਾਂ ਵਲੋਂ ਭਾਰਤ ਦੀ ਅਜ਼ਾਦੀ ਦੀ ਲੜਾਈ, ਸੱਪ ਸਪੇਰਾ ਜਿਹੇ ਕਈ ਤਰਾਂ ਦੇ ਕਠਪੁਤਲੀਆਂ ਦੇ ਸ਼ੋ ਦਿਖਾਏ ਗਏ|
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਕਿਹਾ ਕਿ ਬੇਸ਼ਕ ਅੱਜ ਸਿਨੇਮਾ ਅਤੇ ਟੀ.ਵੀ ਦੇ ਦੌਰ ਵਿੱਚ ਕਠਪੁਤਲੀਆਂ ਦੇ ਸ਼ੋ ਦਾ ਰੁਝਾਨ ਘਟਦਾ ਜਾ ਰਿਹਾ ਹੈ ਪਰ ਫਿਰ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਭਿਆਚਾਰ ਨਾਲ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ|

Leave a Reply

Your email address will not be published. Required fields are marked *