ਦੀ ਹੋਲੀ ਵੰਡਰ ਸਮਾਰਟ ਸਕੂਲ ਵਿੱਚ ਰੋਚਕ ਸ਼ੋ ਐਂਡ ਟੈਲ ਸਪੀਚ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ  ਛੋਟੇ ਛੋਟੇ ਬੱਚਿਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਮੰਤਵ ਨਾਲ ਸ਼ੋ ਅਤੇ ਟੈਲ ਐਕਟੀਵਿਟੀ  ਨਾਮਕ ਰੋਚਕ ਮੁਕਾਬਲੇ ਕਰਵਾਏ ਗਏ| ਇਸ ਦੌਰਾਨ ਬੱਚਿਆਂ ਨੇ ਵੱਖ ਵੱਖ  ਚੀਜ਼ਾਂ  ਸਾਹਮਣੇ ਰੱਖ ਕੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ|  ਇਸ ਵਿਚ ਸਭ ਤੋਂ ਰੋਚਕ ਗੱਲ ਇਹ ਸੀ ਕਿ ਇਸ ਐਕਟੀਵਿਟੀ ਲਈ ਇਨ੍ਹਾਂ ਬੱਚਿਆਂ ਨੂੰ ਪਹਿਲਾਂ ਕੋਈ ਤਿਆਰੀ ਨਹੀਂ ਕਰਵਾਈ ਗਈ ਸੀ| ਇਸ ਦੌਰਾਨ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਸਮਝ ਅਤੇ ਆਤਮ ਵਿਸ਼ਵਾਸ ਨਾਲ ਸਟੇਜ ਤੇ ਖੜੇ ਹੋ ਕੇ ਬਹੁਤ ਰੋਚਕ ਜਵਾਬ ਦਿਤੇ|
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ            ਪ੍ਰੇਮਜੀਤ ਗਰੋਵਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਛੋਟੇ ਬੱਚਿਆਂ ਆਪਣੇ ਆਲੇ ਦੁਆਲੇ ਤੋਂ ਬਹੁਤ ਛੇਤੀ ਸਿੱਖਦੇ ਹਨ, ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ  ਆਸੇ ਪਾਸੇ ਦੀਆਂ ਰੋਜ਼ਾਨਾ ਜੀਵਨ ਦੀਆਂ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ  ਦੇ ਮਾਧਿਅਮ ਰਾਹੀਂ ਬੱਚਿਆਂ ਵਿਚ ਆਤਮ ਵਿਸ਼ਵਾਸ ਭਰਨ ਲਈ ਇਹ ਮੁਕਾਬਲੇ ਕਰਵਾਏ ਗਏ| ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਮੁਕਾਬਲਿਆਂ ਦੇ ਆਯੋਜਨ ਨਾਲ ਬੱਚਾ ਸ਼ਰਮਾਉਣਾ ਛੱਡ ਕੇ ਬੇਝਿਜਕ ਹੋਕੇ ਆਮ ਜਨਤਾ ਅਤੇ ਸਟੇਜ ਤੇ ਬੋਲਣ ਲਈ ਤਿਆਰ ਹੋ ਜਾਂਦਾ ਹੈ| ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ  ਬੱਚੇ ਨੂੰ ਛੋਟੀ ਉਮਰੇ ਹੀ ਜੇਕਰ ਆਤਮ ਵਿਸ਼ਵਾਸੀ ਕਰ ਦਿਤਾ ਜਾਵੇ ਤਾਂ ਉਹ ਵੱਡੇ ਹੋ ਕੇ ਇਕ ਕਾਮਯਾਬ ਇਨਸਾਨ ਬਣ ਕੇ ਦੇਸ਼ ਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ| ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਇਨਾਮ ਵੰਡਦੇ ਹੋਏ ਸਭ ਵਿਦਿਆਰਥੀਆਂ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ|

Leave a Reply

Your email address will not be published. Required fields are marked *