ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਇੰਟਰ ਹਾਊਸ ਕੁਇਜ਼ ਮੁਕਾਬਲਿਆਂ ਦਾ ਆਯੋਜਨ

ਐਸ ਏ ਐਸ ਨਗਰ, 10 ਜਨਵਰੀ  (ਸ.ਬ.) ਦੀ ਹੋਲੀ ਵੰਡਰ ਸਮਾਰਟ ਸਕੂਲ ਵਿੱਚ ਵਿਦਿਆਰਥੀਆਂ ਦਰਮਿਆਨ ਇੰਟਰ ਹਾਊਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਸਕੂਲ ਦੇ ਚਾਰੇ ਹਾਊਸ ਦਰਮਿਆਨ ਮੌਜੂਦਾ ਮਾਮਲੇ, ਅੰਗਰੇਜ਼ੀ, ਹਿਸਾਬ, ਵਾਤਾਵਰਨ,ਸਾਇੰਸ ਅਤੇ ਸਮਾਜਿਕ ਮੁੱਦਿਆਂ ਤੇ ਕੁਇਜ਼ ਮੁਕਾਬਲੇ ਕਰਵਾਏ ਗਏ| ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਦੱਸਿਆਂ ਕਿ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਕ ਹਫ਼ਤਾ ਅਖ਼ਬਾਰ ਕਿਤਾਬਾਂ ਅਤੇ ਹੋਰ ਮੈਗਜ਼ੀਨ ਰਾਹੀ ਤਿਆਰੀ ਕਰਨ ਦਾ ਉਚਿੱਤ ਸਮਾਂ ਦਿਤਾ ਗਿਆ ਸੀ| ਇਸ ਤੋਂ ਬਾਅਦ ਹਰ ਹਾਊਸ ਵਿਚੋਂ ਹਰ ਵਿਸ਼ੇ ਲਈ ਦੋ ਦੋ ਵਿਦਿਆਰਥੀ ਚੁਣੇ ਗਏ ਜਿਨ੍ਹਾਂ ਵਿਚ ਇਹ ਮੁਕਾਬਲੇ ਕਰਵਾਏ ਗਏ| ਇਨ੍ਹਾਂ ਮੁਕਾਬਲਿਆਂ ਨੂੰ ਚਾਰ  ਰਾਊਂਡ ਵਿਚ ਵੰਡਦੇ ਹੋਏ ਰੈਪਿਡ, ਫਾਇਰ, ਬਜਰ ਅਤੇ ਆਡਿT ਵਿਜ਼ਅਲ ਰਾਊਂਡ ਰਾਹੀ ਮੁਕਾਬਲੇ ਕਰਵਾਏ ਗਏ| ਅਖੀਰ ਵਿਚ ਇਨਾ ਮੁਕਾਬਲਿਆਂ ਵਿਚ ਉੱਨਤੀ ਹਾਊਸ ਨੇ ਬਾਕੀ ਤਿੰਨ ਹਾਊਸ ਨੂੰ  ਹਰਾਉਦੇਂ ਹੋਏ ਪਹਿਲਾਂ ਸਥਾਨ ਹਾਸਿਲ ਕੀਤਾ|

Leave a Reply

Your email address will not be published. Required fields are marked *