ਦੁਕਾਨਦਾਰਾਂ ਵੱਲੋਂ ਨਾਜਾਇਜ ਕਬਜੇ ਜਾਰੀ

ਐਸ.ਏ.ਐਸ.ਨਗਰ, 29 ਸਤੰਬਰ (ਜਸਵਿੰਦਰ ਸਿੰਘ) ਮੁਹਾਲੀ ਸ਼ਹਿਰ ਵਿਚਲੀਆਂ ਤਕਰੀਬਨ ਸਭ ਮਾਰਕੀਟਾਂ ਵਿੱਚ ਸ਼ੋਅਰੂਮ ਮਾਲਕਾਂ ਵਲੋਂ ਆਪਣੇ ਸ਼ੋਅਰੂਮਾਂ ਦੇ ਅੱਗੇ ਬਣੇ ਵਰਾਂਡੇ ਵਿੱਚ ਸਮਾਨ ਰੱਖ ਕੇ ਨਾਜਾਇਜ ਕਬਜਾ ਕੀਤੇ ਜਾਣ ਕਾਰਨ ਮਾਰਕੀਟ ਵਿੱਚ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਸ ਸੰਬਧੀ ਕਾਂਗਰਸੀ ਆਗੂ ਸ੍ਰ. ਰਜਿੰਦਰ ਸਿੰਘ ਧਰਮਗੜ੍ਹ ਨੇ ਕਿਹਾ ਕਿ ਫੇਜ਼ 7 ਦੀ ਫੈਸ਼ਨ ਮਾਰਕੀਟ ਵਿੱਚ ਸ਼ਾਮ ਸਮੇਂ ਤੁਰਨ ਤੱਕ ਲਈ ਥਾਂ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਜਿਸ ਕਾਰਨ ਖਰੀਦਦਾਰੀ ਅਤੇ ਹੋਰ ਕੰਮਾਂ ਲਈ ਆਉਣ ਵਾਲੇ ਲੋਕ ਬਹੁਤ ਖਜਲ ਖੁਆਰ ਹੁੰਦੇ ਹਨ|
ਉਹਨਾਂ ਕਿਹਾ ਕਿ ਸ਼ੋਅਰੂਮ ਮਾਲਕਾਂ ਵਲੋਂ ਆਪਣੇ ਬਰਾਮਦਿਆਂ ਵਿੱਚ ਬਕਾਇਦਾ ਟੇਬਲ ਲਗਾ ਕੇ ਆਪਣਾ ਸਮਾਨ ਵੇਚਿਆ ਜਾਂਦਾ ਹੈ ਜਿਸ ਵਿੱਚ ਜੁੱਤੀਆਂ, ਕਪੜੇ, ਮਨਿਆਰੀ ਦਾ ਸਮਾਨ, ਬਰਤਨ, ਜਵੈਲਰੀ, ਚਾਂਦਰਾਂ ਅਤੇ ਹੋਰ ਖਾਣ ਪੀਣ ਦਾ ਸਮਾਨ ਸ਼ਾਮਿਲ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਦੀ ਨਾਜਾਇਜ ਕਬਜਾ ਹਟਾਉਣ ਵਾਲੀ ਟੀਮ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਜਿਸ ਤਰਾਂ ਸਮੇਂ ਸਮੇਂ ਤੇ ਰੇਹੜੀਆਂ ਫੜ੍ਹੀਆਂ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਨ੍ਹਾਂ ਸ਼ੋਅਰੂਮਾਂ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੇ ਚਲਾਨ ਕੱਟੇ ਜਾਣ|

Leave a Reply

Your email address will not be published. Required fields are marked *