ਦੁਕਾਨਾਂ ਅੱਗੇ ਹੱਡਾ ਰੋੜੀ ਦਾ ਗੰਦ ਸੁੱਟ ਕੇ ਅਤੇ ਗੰਦਗੀ ਨਾਲ ਖੇਡੀ ਗਈ ਪਿੰਡ ਸੋਹਾਣੇ ਦੀ ਹੋਲੀ

ਐਸ ਏ ਐਸ ਨਗਰ, 3 ਮਾਰਚ (ਸ਼ਬ ਨਜਦੀਕੀ ਪਿੰਡ ਸੋਹਾਣਾ ਵਿੱਚ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਹੋਲੀ ਦਾ ਤਿਉਹਾਰ ਬਾਜਾਰਾਂ ਵਿੱਚ ਦੁਕਾਨਾਂ ਅੱਗੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਟੰਗ ਕੇ ਅਤੇ ਇੱਕ ਦੂਜੇ ਉੱਤੇ ਨਾਲੀਆਂ ਦੀ ਗੰਦਗੀ ਸੁੱਟ ਕੇ ਮਣਾਇਆ ਗਿਆ। ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸੋਹਾਣਾ ਵਿੱਚ ਇਸ ਗੰਦੀ ਹੋਲੀ ਦਾ ਜੋਰ ਕੁੱਝ ਘੱਟ ਰਿਹਾ ਪਰੰਤੂ ਇਸਦੇ ਬਾਵਜੂਦ ਇਹ ਰੁਝਾਨ ਹਾਵੀ ਰਹਿਣ ਕਾਰਨ ਪਿੰਡ ਦੇ ਜਿਆਦਾਤਰ ਵਸਨੀਕ ਆਪਣੇ ਘਰਾਂ ਦੇ ਅੰਦਰ ਹੀ ਦੁਬਕੇ ਰਹੇ।
ਪਿੰਡ ਦੇ ਕੌਂਸਲਰ ਸ੍ਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਸ ਵਾਰ ਪਿੰਡ ਵਿੱਚ ਪਹਿਲਾਂ ਦੇ ਮੁਕਾਬਲੇ ਗੰਦਗੀ ਨਾਲ ਹੋਲੀ ਖੇਲਣ ਦੇ ਰੁਝਾਨ ਵਿੱਚ ਕਾਫੀ ਕਮੀ ਆਈ ਹੈ ਅਤੇ ਇਸ ਸੰਬੰਧੀ ਪਿੰਡ ਵਾਸੀਆਂ ਨੂੰ ਲਗਾਤਾਰ ਜਾਗਰੂਕ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *