ਦੁਕਾਨਾਂ ਦੇ ਬਾਹਰ ਪਏ ਜਨਰੇਟਰਾਂ ਅਤੇ ਗੰਦਗੀ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਮੁਹਾਲੀ ਪ੍ਰਸ਼ਾਸਨ ਵੱਲੋਂ ਇਕ ਪਾਸੇ ਸਵੱਛ ਭਾਰਤ ਮੁਹਿੰਮ ਦੌਰਾਨ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਫੈਲਾਈ ਜਾ ਰਹੀ ਗੰਦਗੀ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ| ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ|
ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿੱਚ ਅੰਕਲ ਜੈਕਸ ਨਾਮ ਦੀ ਦੁਕਾਨ ਅੱਗੇ ਪਿਛਲੇ ਕੁਝ ਦਿਨਾਂ ਤੋਂ 2  ਜਨਰੇਟਰ ਖੜੇ ਹਨ|
ਜਿਹਨਾਂ ਦੇ ਆਲੇ-ਦੁਆਲੇ ਕਾਫੀ ਗੰਦਗੀ ਫੈਲੀ ਹੋਈ ਹੈ| ਜਿਸ ਗੰਦਗੀ ਵਿੱਚੋਂ ਕਾਫੀ ਬਦਬੂ ਆ ਰਹੀ ਹੈ ਪਰ ਇਸ ਗੰਦਗੀ ਨੂੰ ਚੁਕਵਾਉਣ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ| ਹਾਲ ਤਾਂ ਇਹ ਹੈ ਕਿ ਇਸ ਗੰਦਗੀ ਕਾਰਨ ਇਸ ਥਾਂ ਤੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਅਤੇ ਲੋਕ ਇੱਥੋਂ ਲੰਘਣ ਵੇਲੇ ਅਪਣੇ ਮੂੰਹ ਉਪਰ ਰੁਮਾਲ ਰੱਖ ਲੈਂਦੇ ਹਨ| ਇਲਾਕੇ ਦੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਗੰਦਗੀ ਨੂੰ ਇੱਥੋਂ ਜਲਦੀ ਹਟਵਾਇਆ ਜਾਵੇ ਅਤੇ ਗੰਦਗੀ ਫੈਲਾਉਣ ਵਿਰੁੱਧ ਕਾਰਵਾਈ ਕੀਤੀ ਜਾਵੇ|
ਇਸ ਸਬੰਧੀ ਸੰਪਰਕ ਕਰਨ ਤੇ ਅੰਕਲ ਜੈਕਸ ਦੁਕਾਨ ਦੇ ਮਾਲਕ ਨੇ ਕਿਹਾ ਕਿ ਅਸਲ ਵਿੱਚ ਉਹਨਾਂ ਦੀ ਦੁਕਾਨ ਅੰਦਰ ਮੁਰੰਮਤ ਆਦਿ ਦਾ ਕੰਮ ਹੋ ਰਿਹਾ ਹੈ| ਪਰ ਅੱਜ ਬਰਸਾਤ ਪੈਣ ਕਾਰਨ ਉਹਨਾਂ ਦੀ ਲੇਬਰ ਨਹੀਂ ਆਈ| ਦੁਕਾਨ ਅੱਗੇ ਪਏ ਜਰਨੇਟਰ ਬਾਰੇ ਉਹਨਾਂ ਕਿਹਾ ਕਿ ਉਹ ਇਕ ਦੋ ਦਿਨਾਂ ਵਿੱਚ ਹੀ ਇੱਥੋਂ ਜਨਰੇਟਰ ਹਟਵਾ  ਦੇਣਗੇ|

Leave a Reply

Your email address will not be published. Required fields are marked *