ਦੁਕਾਨਾਂ ਦੇ ਸਾਈਨ ਬੋਰਡ ਪੰਜਾਬੀ ਵਿੱਚ ਵੀ ਲਿਖਵਾਉਣ ਲਈ ਮੁਹਿੰਮ ਸ਼ੁਰੂ : ਧਨੋਆ

ਐਸ ਏ ਐਸ ਨਗਰ, 25 ਮਾਰਚ (ਸ.ਬ.) ਐਸ ਏ ਐਸ ਨਗਰ ਵਿੱਚ ਦੁਕਾਨਾਂ ਦੇ ਸਾਈਨ ਬੋਰਡ ਪੰਜਾਬੀ ਵਿੱਚ ਵੀ ਲਿਖਵਾਉਣ ਲਈ ਮੁਹਿੰਮ ਦੀ ਆਰੰਭਤਾ ਫੇਜ਼ 7 ਦੀ ਮਾਰਕੀਟ ਤਂੋ ਸ਼ੁਰੂ ਕੀਤੀ ਗਈ| ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵਲੋਂ ਬੜੀ ਦੇਰ ਤੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਉਂ ਦੀ ਸਰਪ੍ਰਸਤੀ ਹੇਠ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ| ਉਘੇ ਸਮਾਜ ਸੇਵੀ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਹੀ ਪੰਜਾਬੀ ਮਾਂ ਬੋਲੀ ਤੋਂ ਮੂੰਹ ਫੇਰ ਰਹੇ ਹਨ| ਉਹਨਾਂ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਅਸੀਂ ਖੁਦ ਵੀ ਪੰਜਾਬੀ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀ ਛੱਡ ਰਹੇ ਅਸੀਂ ਆਪਣੀਆਂ ਜੜ੍ਹਾਂ ਦੇ ਉਤੇ ਖੁੱਦ ਹੀ ਵਾਰ ਕਰ ਰਹੇ ਹਾਂ ਜੋ ਕਿ ਭਵਿੱਖ ਲਈ ਇੱਕ ਖਤਰਨਾਕ ਰੁਝਾਨ ਹੈ|
ਉਨ੍ਹਾਂ ਕਿਹਾ ਕਿ ਮਾਰਕੀਟ ਦੇ ਸਮੁੱਚੇ ਦੁਕਾਨਦਾਰਾਂ ਨੇ ਇਸ ਗੱਲ ਨੂੰ ਮਹਿਸੂਸ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਜਲਦ ਹੀ ਆਪੋ ਆਪਣੇ ਸਾਈਨ ਬੋਰਡ ਪੰਜਾਬੀ ਵਿੱਚ ਵੀ ਲਿਖਵਾਉਣਗੇ| ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਕਿਹਾ ਕਿ ਪੰਜਾਬੀ ਵਿੱਚ ਬੋਰਡ ਲਿਖਵਾਉਣ ਨਾਲ ਪਿੰਡਾਂ/ਸ਼ਹਿਰਾਂ ਤੋਂ ਆਉਣ ਵਾਲੇ ਗ੍ਰਾਹਕਾਂ ਨੂੰ ਦੁਕਾਨ ਲਭੱਣ ਵਿੱਚ ਵੀ ਸਹਾਇਤਾ ਮਿਲੇਗੀ| ਉਨ੍ਹਾਂ ਨੇ ਦੁਕਾਨਦਾਰਾਂ ਵਲੋਂ ਮਿਲੇ ਹਾਂ ਪੱਖੀ ਰਵੱਈਏ ਪ੍ਰਤੀ ਉਤਸ਼ਾਹਿਤ ਹੁੰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਜਲਦੀ ਹੀ ਲੋਕ ਅਪਣਾਉਣਗੇ|
ਜਿਕਰਯੋਗ ਹੈ ਕਿ ਪਾਰਸ ਜਵੈਲਰਜ਼ ਨੇ ਮੁਹਿੰਮ ਦੀ ਸ਼ੁਰੂਆਤੀ ਦੌਰ ਵਿੱਚ ਆਪਣਾ ਬੋਰਡ ਪੰਜਾਬੀ ਵਿੱਚ ਵੀ ਲਿਖਵਾ ਦਿੱਤਾ| ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਮਾਂ ਬੋਲੀ ਤੋਂ ਸੱਖਣੇ ਬੱਚੇ ਸਮਾਜ ਅਤੇ ਆਪਣੀ ਨਿਜੀ ਜਿੰਦਗੀ ਵਿੱਚ ਕਦੀ ਵੀ ਪ੍ਰਫੁੱਲਿਤ ਨਹੀਂ ਹੋ ਸਕਦੇ| ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੋ ਵੀ ਦੁਕਾਨਦਾਰ ਆਪਣੇ ਸਾਈਨ ਬੋਰਡ ਪੰਜਾਬੀ ਵਿੱਚ ਵੀ ਲਿਖਵਾਉਂਦੇ ਹਨ ਉਨ੍ਹਾਂ ਨੂੰ ਸਮੇਂ ਸਮਂੇ ਤੇ ਪੰਜਾਬੀ ਵਿਰਸਾ ਸਭਿਆਚਾਰਕ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਜਾਵੇਗਾ|
ਇਸ ਮੌਕੇ ਪਰਮਜੀਤ ਸਿੰਘ ਕਾਹਲੋਂ, ਕਮਲਜੀਤ ਸਿੰਘ ਰੂਬੀ (ਕੌਂਸਲਰ), ਮੇਜਰ ਸਿੰਘ ਪੱਤਰਕਾਰ, ਸੁਖਦੇਵ ਸਿੰਘ ਵਾਲੀਆ, ਜੋਗਿੰਦਰ ਸਿੰਘ (ਪਾਰਸ ਜਵੇਲਰਜ਼), ਕੁਲਦੀਪ ਸਿੰਘ ਭਿੰਡਰ, ਜਗਤਾਰ ਸਿੰਘ ਬਾਰੀਆ, ਸਾਹਿਤਕਾਰ ਡਾ ਸੁੰਰਿਦਰ ਗਿੱਲ, ਮੇਜਰ ਸਿੰਘ, ਹਰਮੀਤ ਸਿੰਘ, ਸਮਾਜ ਸੇਵੀ ਪਵਨ ਕੁਮਾਰ ਸਮੇਤ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *