ਦੁਕਾਨ ਵਿੱਚ ਅੱਗ ਲੱਗਣ ਨਾਲ 12 ਵਿਅਕਤੀਆਂ ਦੀ ਮੌਤ

ਮੁੰਬਈ, 18 ਦਸੰਬਰ (ਸ.ਬ.) ਅੰਧੇਰੀ ਦੇ ਸਾਕੀਨਾਕਾ ਇਲਾਕੇ ਵਿੱਚ ਅੱਜ ਤੜਕੇ ਇਕ ਦੁਕਾਨ ਵਿੱਚ ਅੱਗ ਲੱਗ ਗਈ| ਅੱਗ ਵਿੱਚ 12 ਵਿਅਕਤੀਆਂ ਦੀ ਜਾਨ ਚੱਲੀ ਗਈ ਹੈ ਅਤੇ ਕਾਫੀ ਨੁਕਸਾਨ ਹੋਣ ਦੀ ਖਬਰ ਹੈ| ਰਾਹਤ ਅਤੇ ਬਚਾਅ ਕੰਮ ਸਵੇਰ ਤੋਂ ਸ਼ੁਰੂ ਰਿਹਾ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਘਟਨਾ ਸਾਕੀਨਾਕਾ ਦੇ ਖੈਰਾਨੀ ਰੋਡ ਇਲਾਕੇ ਦੀ ਹੈ| ਇੱਥੇ ਇਕ ਖਾਣ-ਪੀਣ ਦੀ ਦੁਕਾਨ ਵਿੱਚ ਅੱਜ ਸਵੇਰ ਅੱਗ ਲੱਗ ਗਈ| ਸੂਤਰਾਂ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਦੁਕਾਨ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ|
ਦੱਸਿਆ ਜਾਂਦਾ ਹੈ ਕਿ ਅੱਗ ਲੱਗਣ ਨਾਲ ਦੁਕਾਨ ਦੀ ਇਮਾਰਤ ਢਹਿਣ ਲੱਗੀ ਸੀ| ਕਈ ਲੋਕ ਬਚਣ ਲਈ ਬਾਹਰ ਦੌੜੇ ਪਰ ਕਈ ਲੋਕ ਸਮੇਂ ਤੇ ਨਾ ਦੌੜ ਸਕਣ ਕਾਰਨ ਅੰਦਰ ਹੀ ਫਸੇ ਰਹਿ ਗਏ| ਸੂਤਰਾਂ ਅਨੁਸਾਰ ਦੁਕਾਨ ਦੇ ਅੰਦਰ ਕਾਫੀ ਨੁਕਸਾਨ ਹੋਇਆ ਹੈ ਪਰ ਨੇੜੇ-ਤੇੜੇ ਦੇ ਇਲਾਕੇ ਵਿੱਚ ਅੱਗ ਨਹੀਂ ਫੈਲੀ|

Leave a Reply

Your email address will not be published. Required fields are marked *