ਦੁਨੀਆਂ ਵਿੱਚ ਵੱਧਦਾ ਤਨਾਓ

ਅੱਤਵਾਦ ਤਾਂ ਛੱਡੋ, ਉਸ ਨੂੰ ਦੂਰ ਕਰਨ ਦਾ ਅਭਿਆਨ ਕਿੰਨਾ ਖੌਫਨਾਕ ਹੋ ਸਕਦਾ ਹੈ, ਇਸਦੀ ਇੱਕ ਝਲਕ ਦੁਨੀਆ ਨੂੰ ਇੱਕ ਵਾਰ ਫਿਰ ਉਦੋਂ ਮਿਲੀ, ਜਦੋਂ ਐਤਵਾਰ ਨੂੰ ਸੀਰੀਆ ਵਿੱਚ ਵਿਦਰੋਹੀਆਂ ਦੇ ਕਬਜੇ ਵਾਲੇ ਅੰਤਮ ਸ਼ਹਿਰ ਡੌਮਾ ਉੱਤੇ ਕੈਮੀਕਲ ਅਟੈਕ ਦੀਆਂ ਖਬਰਾਂ ਆਈਆਂ| ਹਾਲਾਂਕਿ ਸੀਰੀਆਈ ਸਰਕਾਰ ਹੀ ਨਹੀਂ, ਰੂਸ ਵਰਗੇ ਉਸਦੇ ਮਿੱਤਰ ਦੇਸ਼ਾਂ ਨੇ ਵੀ ਇਹਨਾਂ ਖਬਰਾਂ ਦਾ ਖੰਡਨ ਕੀਤਾ, ਪਰ ਇੱਧਰ ਉੱਧਰ ਪਈਆਂ ਲਾਸ਼ਾਂ ਅਤੇ ਹਸਪਤਾਲਾਂ ਵਿੱਚ ਸਾਹ ਦੀ ਤਕਲੀਫ ਨਾਲ ਜੂਝਦੇ ਬੱਚੇ ਹਮਲੇ ਦੀ ਭਿਆਨਕਤਾ ਦਾ ਸਬੂਤ ਬਣੇ ਹੋਏ ਹਨ| ਹੁਣੇ ਦੁਨੀਆ ਇਸ ਖੌਫਨਾਕ ਸੱਚ ਨੂੰ ਠੀਕ ਤਰ੍ਹਾਂ ਸਵੀਕਾਰ ਵੀ ਨਹੀਂ ਕਰ ਪਾਈ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਉਹ ਟਵੀਟ ਆ ਗਿਆ ਜਿਸ ਵਿੱਚ ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਇਸ ਸਭ ਦੀ ਜੜ ਦੱਸਦੇ ਹੋਏ, ਰੂਸ ਦੀ ਉਨ੍ਹਾਂ ਦਾ ਬਚਾਅ ਕਰਨ ਲਈ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਉਨ੍ਹਾਂ ਨੂੰ ਖਤਮ ਨਾ ਕਰਨ ਲਈ ਨਿਖੇਧੀ ਕੀਤੀ ਗਈ ਸੀ|
ਸੁਭਾਵਿਕ ਸੀ ਕਿ ਇਸਦੇ ਕੁੱਝ ਘੰਟੇ ਬਾਅਦ ਜਦੋਂ ਸੀਰੀਆ ਉੱਤੇ ਮਿਜ਼ਾਇਲ ਹਮਲੇ ਦੀ ਖਬਰ ਆਈ ਤਾਂ ਪਹਿਲਾ ਸ਼ਕ ਅਮਰੀਕਾ ਤੇ ਹੀ ਜਾਂਦਾ | ਹਾਲਾਂਕਿ ਅਮਰੀਕਾ ਦੇ ਖੰਡਨ ਤੋਂ ਬਾਅਦ ਸ਼ੱਕ ਦੀ ਸੂਈ ਇਜਰਾਇਲ ਦੇ ਵੱਲ ਘੁੰਮੀ, ਜਿਸ ਨੇ ਹੁਣੇ ਤੱਕ ਇਸ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ| ਅੱਜ ਹਰ ਛੋਟੇ- ਵੱਡੇ ਮਸਲੇ ਤੇ ਤਾਕਤਵਰ ਦੇਸ਼ਾਂ ਦੇ ਦੋ ਗੁਟਾਂ ਵਿੱਚ ਤਨਾਤਨੀ ਸ਼ੁਰੂ ਹੋ ਜਾਂਦੀ ਹੈ ਅਤੇ ਦੁਨੀਆ ਤੀਜੇ ਵਿਸ਼ਵਯੁੱਧ ਦੇ ਖਦਸ਼ੇ ਨਾਲ ਸਿਹਰ ਉਠਦੀ ਹੈ| ਅਜਿਹੇ ਹਾਲਾਤ ਵਿੱਚ ਇੱਕ ਸ਼ਹਿਰ ਤੇ ਕਬਜੇ ਨੂੰ ਲੈ ਕੇ ਇਸ ਤਰ੍ਹਾਂ ਦੀ ਕਾਰਵਾਈ ਕਿਸੇ ਵੀ ਸੂਰਤ ਵਿੱਚ ਮੰਨਣਯੋਗ ਨਹੀਂ ਹੋ ਸਕਦੀ| ਓਨੀ ਹੀ ਨਾਮੰਜੂਰ ਹੈ ਮਿਜ਼ਾਇਲ ਹਮਲੇ ਵਰਗੀ ਪ੍ਰਤੀਕ੍ਰਿਆ| ਇਹਨਾਂ ਦੀ ਵਿਅਰਥਤਾ ਇਸ ਗੱਲ ਨਾਲ ਵੀ ਸਪਸ਼ਟ ਹੁੰਦੀ ਹੈ ਕਿ ਪਿਛਲੇ ਸਾਲ ਅਜਿਹੇ ਹੀ ਕੈਮੀਕਲ ਅਟੈਕ ਦੀ ਖਬਰ ਦਾ ਜਵਾਬ ਖੁਦ ਅਮਰੀਕਾ ਨੇ ਆਪਣੀਆਂ ਮਿਜ਼ਾਇਲਾਂ ਨਾਲ ਦਿੱਤਾ ਸੀ| ਅਜਿਹੇ ਹਮਲਿਆਂ ਨਾਲ ਜਾਨ – ਮਾਲ ਦੇ ਹੋਰ ਜ਼ਿਆਦਾ ਨੁਕਸਾਨ ਤੋਂ ਇਲਾਵਾ ਕੁੱਝ ਹਾਸਿਲ ਨਹੀਂ ਹੁੰਦਾ|
ਧਰਮਵੀਰ ਸਿੰਘ

Leave a Reply

Your email address will not be published. Required fields are marked *