ਦੁਨੀਆਂ ਵਿੱਚ ਵੱਧ ਰਿਹਾ ਹੈ ਰੌਸ਼ਨੀ ਪ੍ਰਦੂਸ਼ਣ

ਕੁੱਝ ਸਮਾਂ ਪਹਿਲਾਂ ਸੈਟਲਾਈਟ ਤੋਂ ਧਰਤੀ ਦੀਆਂ ਜੋ ਤਸਵੀਰਾਂ ਲਈ ਗਈਆਂ ਹਨ, ਉਸ ਵਿੱਚ ਟੋਕਿਓ ਅਤੇ ਜਾਪਾਨ ਦਾ ਕੁੱਝ ਹਿੱਸਾ, ਯੂਰਪ ਅਤੇ ਅਮਰੀਕਾ ਦੇ ਕੁੱਝ ਸ਼ਹਿਰਾਂ ਵਿੱਚ ਤੇਜ ਰੌਸ਼ਨੀ ਸਾਫ਼ ਨਜ਼ਰ ਆਉਂਦੇ ਹਨ| ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਇਹਨਾਂ ਸ਼ਹਿਰਾਂ ਵਿੱਚ ਰਾਤ ਦੇ ਸਮੇਂ ਕਿੰਨੀ ਤੇਜ ਰੌਸ਼ਨੀ ਹੁੰਦੀ ਹੈ| ਰਾਤ ਨੂੰ ਇਸ ਪ੍ਰਕਾਰ ਦੀ ਤੇਜ ਰੌਸ਼ਨੀ ਨਾਲ ਇਨਸਾਨ ਤਾਂ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੁੰਦੀ| ਪਰ ਵਾਤਾਵਰਣ ਅਤੇ ਛੋਟੇ-ਛੋਟੇ ਜੀਵ-ਜੰਤੂਆਂ ਤੇ ਇਸਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ| ਇਹੀ ਨਹੀਂ, ਇਹਨਾਂ ਸ਼ਹਿਰਾਂ ਦੇ ਲੋਕ ਆਸਪਾਸ ਦੀ ਤੇਜ ਰੌਸ਼ਨੀ ਦੇ ਕਾਰਨ ਆਕਾਸ਼ ਗੰਗਾ ਨੂੰ ਹੀ ਠੀਕ ਨਾਲ ਨਹੀਂ ਵੇਖ ਪਾਉਂਦੇ|
ਆਮਤੌਰ ਤੇ ਸ਼ਹਿਰਾਂ ਵਿੱਚ ਹੋਰ ਜ਼ਿਆਦਾ ਵਿਕਸਿਤ ਦੇਸ਼ਾਂ ਵਿੱਚ ਰਾਤ ਦੇ ਸਮੇਂ ਅਕਾਸ਼ ਦੇ ਤਾਰਿਆਂ ਅਤੇ ਆਕਾਸ਼ ਗੰਗਾ ਦਾ ਸਾਫ ਨਾ ਦਿਖਣਾ ਹੀ ਪ੍ਰਕਾਸ਼ ਪ੍ਰਦੂਸ਼ਣ ਕਿਹਾ ਜਾਂਦਾ ਹੈ| ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੁਦਰਤੀ ਪ੍ਰਕਾਸ਼ ਸਾਡੇ ਸਰੀਰ ਲਈ ਜਿੰਨਾ ਅੱਛਾ ਹੈ, ਉਥੇ ਹੀ ਬਣਾਉਟੀ ਰੌਸ਼ਨੀ ਦੀ ਜਿਆਦਾ ਵਰਤੋਂ ਬਿਮਾਰੀਆਂ ਨੂੰ ਵਧਾਉਂਦੀ ਜਾ ਰਹੀ ਹੈ|
ਪ੍ਰਕਾਸ਼ ਪ੍ਰਦੂਸ਼ਣ ਦੇ ਚਲਦੇ ਰਾਤ ਦੇ ਸਮੇਂ ਦੇ ਅਕਾਸ਼ ਵਿੱਚ ਸਿਤਾਰੇ ਧੁੰਦਲੇ ਵਿਖਾਈ ਦਿੰਦੇ ਹਨ| ਇਹ ਖਗੋਲੀ ਪ੍ਰਯੋਗਸ਼ਾਲਾਵਾਂ ਨੂੰ ਵੀ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰਨ ਦਿੰਦਾ| ਅਤੇ ਪ੍ਰਦੂਸ਼ਣ ਦੇ ਕਿਸੇ ਵੀ ਹੋਰ ਰੂਪ ਦੀ ਤਰ੍ਹਾਂ ਪਾਰਿਸਥਿਤਿਕੀ ਤੰਤਰ ਨੂੰ ਰੋਕਦਾ ਹੈ | ਨਕਲੀ ਰੌਸ਼ਨੀ ਦਾ ਗਲਤ ਅਤੇ    ਬੇਵਜਾਹ ਇਸਤੇਮਾਲ ਦੇ ਚਲਦੇ ਵਾਤਾਵਰਣ ਨੂੰ ਇੱਕ ਵੱਖ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ| ਜਦੋਂ ਪ੍ਰਕਾਸ਼ ਦੇ ਵੱਖਰੇ ਸਰੋਤਾਂ ਨੂੰ ਗਲਤ ਤਰੀਕੇ ਨਾਲ ਲਗਾਇਆ ਜਾਵੇ ਤਾਂ ਇਹ ਵਾਯੂਮੰਡਲ ਵਿੱਚ ਮੌਜੂਦ ਕਣਾਂ ਤੋਂ ਵਿਸਰਜਿਤ ਅਤੇ ਬਿਖਰ ਕੇ ਪੂਰੇ ਮਾਹੌਲ ਵਿੱਚ ਫੈਲ ਜਾਂਦਾ ਹੈ| ਇਸ ਨਾਲ ਰਾਤ ਦਾ ਅਕਾਸ਼ ਲਾਲਿਮਾ ਵਾਲਾ ਨਜ਼ਰ ਆਉਂਦਾ ਹੈ| ਜਿੱਥੇ ਜਗਮਗਾਹਟ ਜ਼ਿਆਦਾ ਹੈ, ਉੱਥੇ ਪ੍ਰਕਾਸ਼ ਪ੍ਰਦੂਸ਼ਣ ਹੋਰ ਵੀ ਜ਼ਿਆਦਾ ਮੌਜੂਦ ਹੁੰਦਾ ਹੈ |
ਜਦੋਂ ਅਸੀਂ ਥਿਏਟਰ ਵਿੱਚ ਫਿਲਮ ਦੇਖਣ ਜਾਂਦੇ ਹਾਂ ਤਾਂ ਉੱਥੇ ਸਾਰੀਆਂ ਬੱਤੀਆਂ ਅਤੇ ਦਰਵਾਜੇ ਬੰਦ ਕਰ ਦਿੱਤੇ ਜਾਂਦੇ ਹਨ, ਤਾਂ ਕਿ ਪੂਰੇ ਥਿਏਟਰ ਵਿੱਚ ਹਨੇਰਾ ਹੋ ਜਾਵੇ ਅਤੇ ਸਕ੍ਰੀਨ ਸਾਫ਼ ਦਿਖੇ| ਅਸੀਂ ਅੱਜ ਅਸਮਾਨ ਵਿੱਚ ਤਾਰੇ ਇਸ ਲਈ ਨਹੀਂ ਵੇਖ ਪਾਉਂਦੇ ਕਿਉਂਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਬੱਤੀਆਂ ਫੂਕ ਰਹੇ ਹਾਂ| ਇੰਟਰਨੈਸ਼ਨਲ ਡਾਰਕ ਸਕਾਈ ਅਸੋਸੀਏਸ਼ਨ ਇਸ ਤੇ ਜੁਟਿਆ ਹੋਇਆ ਹੈ ਕਿ ਕਿਵੇਂ ਅਸਮਾਨ ਹਰ ਕਿਸੇ ਨੂੰ ਸਾਫ਼ ਵਿਖਾਈ ਦੇ ਸਕੇ| ਕਿਉਂਕਿ ਸਾਲਾਨਾ ਲੱਖਾਂ ਮਾਇਗ੍ਰੇਸ਼ਨ ਕਰਨ ਵਾਲੇ ਪੰਛੀ ਇਸ ਪ੍ਰਦੂਸ਼ਣ ਦੇ ਚਲਦੇ   ਬੇਵਕਤੀ ਮੌਤ ਮਾਰੇ ਜਾਂਦੇ ਹਨ|
ਪ੍ਰੀਤੰਭਰਾ ਪ੍ਰਕਾਸ਼

Leave a Reply

Your email address will not be published. Required fields are marked *