ਦੁਨੀਆ ਦੇ ਚੌਥੇ ਵੱਡੇ ਸਮੁੰਦਰੀ ਜਹਾਜ ਵਿੱਚ ਹਨ 18 ਰੈਸਟੋਰੈਂਟ, ਰੋਬੋਟ ਪਰੋਸਦੇ ਹਨ ਡਰਿੰਕਜ

ਸਿਡਨੀ, 16 ਦਸੰਬਰ (ਸ.ਬ.) ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਮੁੰਦਰੀ ਜਹਾਜ਼ ਲਾਈਨਰ ਪਹਿਲੀ ਵਾਰ ਆਸਟਰੇਲੀਆ ਦੇ ਸਿਡਨੀ ਹਾਰਬਰ ਵਿਖੇ ਪਹੁੰਚਿਆ ਹੈ| ਇਸ ਜਹਾਜ਼ ਦਾ ਨਾਂ ‘ਓਵੀਏਸ਼ਨ ਆਫ ਦ ਸੀ’ ਹੈ ਅਤੇ ਇਸ ਵਿੱਚ 4000 ਯਾਤਰੀ ਸਵਾਰ ਹਨ| ਸਿੰਗਾਪੁਰ ਤੋਂ ਇਹ ਜਹਾਜ਼ ਆਸਟਰੇਲੀਆ ਦੇ ਦੱਖਣੀ ਸ਼ਹਿਰਾਂ ਦਾ ਦੌਰਾ ਕਰਦਿਆਂ ਸਿਡਨੀ ਹਾਰਬਰ ਪਹੁੰਚਆ ਹੈ|
ਗੱਲ ਜੇਕਰ ਜਹਾਜ਼ ਦੇ ਨਿਰਮਾਣ ਦੀ ਕੀਤੀ ਜਾਵੇ ਤਾਂ ਇਸ ਉਤੇ 1 ਬਿਲੀਅਨ ਡਾਲਰ ਦਾ ਖ਼ਰਚ ਆਇਆ ਹੈ| ਉੱਥੇ ਹੀ ਇਹ ਜਹਾਜ਼ 347 ਮੀਟਰ ਲੰਬਾ, 41 ਮੀਟਰ ਚੌੜਾ ਅਤੇ 50 ਮੀਟਰ ਉੱਚਾ ਹੈ| ਇਸ ਵਿੱਚ ਕੁੱਲ 2091 ਕਮਰੇ ਹਨ ਅਤੇ 4905 ਯਾਤਰੀਆਂ ਸਣੇ 1500 ਅਮਲੇ ਦੇ ਮੈਂਬਰ ਜਹਾਜ਼ ਵਿੱਚ ਸਫ਼ਰ ਕਰ ਸਕਦੇ ਹਨ| ਗੱਲ ਜੇਕਰ ਸਹੂਲਤਾਂ ਦੀ ਕੀਤੀ ਜਾਵੇ ਤਾਂ ਯਾਤਰੀ ਇਸ ਵਿੱਚ ਸਕਾਈ ਡਾਈਵਿੰਗ, ਸਫਰਿੰਗ ਅਤੇ ਵੈੱਬ ਪੂਲ ਦਾ ਮਜ਼ਾ ਲੈ ਸਕਦੇ ਹਨ| ਇੰਨਾ ਹੀ ਨਹੀਂ, ਜਹਾਜ਼ ਵਿੱਚ ਇੱਕ ਥੀਏਟਰ ਵੀ ਮੌਜੂਦ ਹੈ, ਜਿਸ ਵਿੱਚ ਯਾਤਰੀ ਫਿਲਮਾਂ ਦਾ ਮਜ਼ਾ ਲੈ ਸਕਦੇ ਹਨ| ਇੱਥੇ ਜਿੰਮ ਤੋਂ ਇਲਾਵਾ 18 ਰੈਸਟੋਰੈਂਟ ਵੀ ਮੌਜੂਦ ਹਨ| ਜਹਾਜ਼ ਅੰਦਰ ਬਣੇ ਬਾਰ ਵਿੱਚ ਡਰਿੰਕਸ ਰੋਬੋਟ ਪਰੋਸਦੇ ਹਨ| ਸਿਡਨੀ ਵਿੱਚ ਕੁਝ ਸਮਾਂ ਰੁਕਣ ਤੋਂ ਬਾਅਦ ਇਹ ਜਹਾਜ਼ ਨਿਊਯਾਰਕ ਦੇ ਸਫ਼ਰ ਤੇ ਨਿਕਲੇਗਾ|

Leave a Reply

Your email address will not be published. Required fields are marked *