ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ਵਿੱਚ ਵਿਰਾਟ ਕੋਹਲੀ ਇਕਲੌਤੇ ਭਾਰਤੀ

ਨਵੀਂ ਦਿੱਲੀ, 6 ਜੂਨ (ਸ.ਬ.) ਫੋਰਬਸ ਨੇ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ| ਤਾਜਾ ਸੂਚੀ ਵਿੱਚ ਵਿਰਾਟ ਕੋਹਲੀ ਇਕਲੌਤੇ ਭਾਰਤੀ ਖਿਡਾਰੀ ਹਨ| 83ਵੇਂ ਸਥਾਨ ਤੇ ਮੌਜੂਦ ਕਪਤਾਨ ਕੋਹਲੀ ਦੀ ਕਮਾਈ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ| 2017 ਦੀ ਸੂਚੀ ਵਿੱਚ ਉਹ 89ਵੇਂ ਸਥਾਨ ਤੇ ਸਨ|
ਫੋਰਬਸ ਦੇ ਮੁਤਾਬਕ ਵਿਕਾਟ ਕੋਹਲੀ ਨੇ ਸਾਲ 2018 ਵਿੱਚ ਕੁਲ 24 ਮਿਲੀਅਨ ਡਾਲਰ ਯਾਨੀ ਲਗਭਗ 160 ਕਰੋੜ ਤੋਂ ਜ਼ਿਆਦਾ (1,60,93,20,000) ਦੀ ਕਮਾਈ ਕੀਤੀ| ਜਿਸ ਵਿੱਚ ਉਨ੍ਹਾਂ ਨੇ 4 ਮਿਲੀਅਨ ਡਾਲਰ (ਲਗਭਗ 27 ਕਰੋੜ ਰੁਪਏ) ਸੈਲਰੀ ਤੋਂ ਅਤੇ 20 ਮਿਲੀਅਨ ਡਾਲਰ (ਲਗਭਗ 134 ਕਰੋੜ ਰੁਪਏ) ਇੰਡੋਰਸਮੈਂਟ (ਵਿਗਿਆਪਨ) ਦੇ ਜਰੀਏ ਕਮਾਏ ਹਨ|

Leave a Reply

Your email address will not be published. Required fields are marked *