ਦੁਨੀਆ ਵਿੱਚ ਆਬਾਦੀ ਵਿੱਚ ਵਾਧੇ ਦੇ ਨਾਲ ਹੀ ਕੁਦਰਤ ਨਾਲ ਛੇੜਛਾੜ ਵਧੀ

ਆਰਕਟਿਕ ਸਰਕਲ ਤੋਂ ਲੈ ਕੇ ਅਲਾਸਕਾ ਤੱਕ ਦੁਨੀਆ ਦੀ ਕਾਫੀ  ਬਰਫ ਗਲ ਚੁੱਕੀ ਹੈ| ਕੈਲੀਫੋਰਨੀਆ ਦੀ ਵਿਸ਼ਾਲ ਝੀਲ ਸੁੱਕ ਕੇ ਇੱਕ ਤਿਹਾਈ ਰਹਿ ਗਈ ਹੈ| ਤੂਫਾਨਾਂ ਨੇ ਹੈਤੀ ਨੂੰ ਬੁਰੀ ਤਰ੍ਹਾਂ ਛਿੱਲ ਕੇ ਰੱਖ ਦਿੱਤਾ ਹੈ| ਗੰਗਾ ਦਾ ਪਾਟ ਕੁੱਝ ਥਾਵਾਂ ਤੇ ਹੈਰਾਨੀਜਨਕ ਰੂਪ ਨਾਲ ਚਾਰ ਗੁਣਾਂ ਚੌੜਾ ਹੋ ਗਿਆ ਹੈ| ਇਹਨਾਂ ਥਾਵਾਂ ਤੇ ਇਹ ਨਦੀ ਲਗਾਤਾਰ ਹੜ੍ਹ ਵਿੱਚ ਹੈ| ਗ੍ਰੀਨਲੈਂਡ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਤਿੱਬਤ ਤੱਕ ਗਲੇਸ਼ੀਅਰ ਗਲ-ਗਲ ਕੇ ਬਹਿੰਦੇ ਜਾ ਰਹੇ ਹਨ|
ਅਮਰੀਕੀ ਪੁਲਾੜ ਸੰਗਠਨ ਨਾਸਾ ਨੇ ਪਿਛਲੇ ਤੀਹ ਸਾਲਾਂ ਵਿੱਚ ਧਰਤੀ ਤੇ ਹੋਏ ਕਲਾਈਮੇਟ ਚੇਂਜ ਦੇ ਬਿਓਰੇ ਦੇਣ ਵਾਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ| ਇਹ ਤਸਵੀਰਾਂ ਦੱਸਦੀਆਂ ਹਨ ਕਿ ਅਸੀਂ ਇਸ ਧਰਤੀ ਦਾ ਪਿਛਲੇ ਸੱਠ ਸਾਲਾਂ ਵਿੱਚ ਓਨਾ ਸਤਿਆਨਾਸ ਨਹੀਂ ਕੀਤਾ ਸੀ, ਜਿੰਨਾ ਪਿਛਲੇ ਇੱਕ ਸਾਲ ਵਿੱਚ ਪੈਰਿਸ ਸਮਿਟ ਤੇ ਦਸਤਖਤ ਹੋਣ ਤੋਂ ਬਾਅਦ ਕਰਕੇ ਹੋਇਆ ਹੈ| ਆਰਕਟਿਕ ਦੀ ਤਸਵੀਰ ਸਾਫ਼ ਦੱਸਦੀ ਹੈ ਕਿ ਅਸੀਂ ਐਨੀਮੇਸ਼ਨ ਫਿਲਮ ‘ਆਈਸ ਏਜ’ ਦੇ ਉਸੇ ਕਲਾਈਮੇਕਸ ਤੇ ਆ ਬੈਠੇ ਹਨ, ਜਦੋਂ ਧਰਤੀ ਤੇ ਬਰਫ ਪਿਘਲ ਰਹੀ ਹੁੰਦੀ ਹੈ ਅਤੇ ਸਾਰੇ ਜਾਨਵਰ ਬਚਣ ਲਈ ਇੱਧਰ-ਉੱਧਰ ਭੱਜ ਰਹੇ ਹੁੰਦੇ ਹਨ|
ਇਸ ਫਿਲਮ ਨੂੰ ਬਣਨ ਵਿੱਚ 12 ਸਾਲ ਲੱਗੇ, ਪਰ ਨਾਸਾ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਦੁਨੀਆ ਨੇ ਆਪਣਾ ਵੱਡਾ ਸਾਰਾ ਭੂਗੋਲ ਸਿਰਫ ਪਿਛਲੇ ਇੱਕ ਸਾਲ ਵਿੱਚ ਬਦਲ ਦਿੱਤਾ ਹੈ| ਜ਼ਮੀਨ ਤਾਂ ਛੱਡੋ, ਆਸਮਾਨ ਤੱਕ ਅਸੀਂ ਸਾਲ 2015 ਤੱਕ 2.82 ਕਰੋੜ ਵਰਗ ਕਿਲੋਮੀਟਰ ਦਾ ਖੱਡਾ ਕਰ ਦਿੱਤਾ ਹੈ| ਓਜੋਨ        ਲੇਅਰ ਦੇ ਇਸ ਛੇਦ ਨਾਲ ਰਿਸਦੀ ਗਰਮੀ ਤੋਂ ਹੁਣ ਸਭ ਥਾਂ ਦੀ ਬਰਫ ਖੁਰਨ ਲੱਗੀ ਹੈ| ਇਸ ਲਈ ਇਕੱਲੇ ਗੰਗਾ ਹੀ ਨਹੀਂ, ਚੀਨ ਦੀ ਯਾਂਗਤਸੀ ਅਤੇ ਅਮਰੀਕਾ ਦੀ ਮਿਸੀਸਿਪੀ ਨਦੀ ਵੀ ਲਗਾਤਾਰ ਹੜ੍ਹ ਵਰਗੀ ਹਾਲਤ ਦਾ ਸਾਹਮਣਾ ਕਰ ਰਹੀ ਹੈ|
ਈਰਾਨ ਦੀ ਯੂਰਿਮਾ ਝੀਲ ਇੱਕ ਸਾਲ ਵਿੱਚ ਹੀ ਹਰੀ ਤੋਂ ਖੂਨੀ ਲਾਲ ਵਿੱਚ ਬਦਲ ਗਈ ਹੈ| ਮਾਹਿਰ ਦੱਸਦੇ ਹਨ ਕਿ ਪੰਜ ਹਜਾਰ ਵਰਗ ਕਿਲੋਮੀਟਰ ਖੇਤਰਫਲ ਵਾਲੀ ਇਹ ਝੀਲ ਕਿਸੇ ਬੈਕਟੀਰੀਆ ਦੇ ਪ੍ਰਭਾਵ ਵਿੱਚ ਆਪਣਾ ਰੰਗ ਬਦਲ ਰਹੀ ਹੈ| ਪਿਛਲੇ 16 ਸਾਲ ਵਿੱਚ ਦਿੱਲੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇਨਸਾਨੀ ਜੰਗਲ ਬਣ ਚੁੱਕਿਆ ਹੈ| ਸੰਯੁਕਤ ਰਾਸ਼ਟਰ ਦੀ ਵਰਲਡ ਅਰਬਨਾਈਜੇਸ਼ਨ ਰਿਪੋਰਟ ਦੱਸਦੀ ਹੈ ਕਿ ਹੁਣੇ ਇੱਥੇ ਰਹਿ ਰਹੇ ਢਾਈ ਕਰੋੜ ਲੋਕ 2030 ਤੱਕ 3.7 ਕਰੋੜ ਹੋ ਚੁੱਕੇ ਹੋਣਗੇ| ਆਬਾਦੀ ਵਿੱਚ ਦੁਨੀਆ ਦੇ ਨੰਬਰ ਵਨ ਸ਼ਹਿਰ ਟੋਕਿਓ ਵਿੱਚ 3.8 ਕਰੋੜ ਲੋਕਾਂ ਦੀ ਰਿਹਾਇਸ਼ ਹੈ| ਰੂਸ, ਕਨੇਡਾ ਅਤੇ ਅਮਰੀਕਾ ਦੇ ਲੱਖਾਂ ਏਕੜ ਸੰਘਣੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ| ਇਹ ਵਿਨਾਸ਼ ਅੱਜ ਵੀ ਪਲਟਿਆ ਜਾ ਸਕਦਾ ਹੈ, ਬਸ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਲਈਏ|
ਸਤਵੀਰ

Leave a Reply

Your email address will not be published. Required fields are marked *