ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਖਤਰਨਾਕ ਸਥਾਨ ਹੈ ਲਾਤੀਨੀ ਅਮਰੀਕਾ : ਰਿਪੋਰਟ

ਸੰਯੁਕਤ ਰਾਸ਼ਟਰ, 23 ਨਵੰਬਰ (ਸ.ਬ.) ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਲਾਤੀਨੀ ਅਮਰੀਕਾ ਅਤੇ ਕੈਰੇਬੀਆ ਦੁਨੀਆ ਵਿਚ ਔਰਤਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਹਿੰਸਕ ਖੇਤਰ ਹਨ| ਵਿਸ਼ਵ ਸੰਸਥਾ ਨੇ ਖਾਸ ਤੌਰ ਤੇ ਮੱਧ ਅਮਰੀਕਾ ਅਤੇ ਮੈਕਸੀਕੋ ਨੂੰ ਖਤਰਨਾਕ ਰੂਪ ਵਿਚ ਰੇਖਾਂਕਿਤ ਕੀਤਾ ਹੈ| ਪਨਾਮਾ ਵਿਚ ਪੇਸ਼ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਮਹਿਲਾ ਅਤੇ ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ (ਯੂ. ਐਨ. ਡੀ. ਪੀ.) ਨੇ ਪਾਇਆ ਹੈ ਕਿ ਇਸ ਹਿੰਸਾ ਨੂੰ ਖਤਮ ਕਰਨ ਲਈ ਸਖਤ ਕਾਨੂੰਨ ਹੋਣ ਦੇ ਬਾਵਜੂਦ ਔਰਤਾਂ ਵਿਰੁੱਧ ਅਪਰਾਧ ਵੱਡੀ ਗਿਣਤੀ ਵਿਚ ਵੱਧ ਰਹੇ ਹਨ|
ਲਾਤੀਨੀ ਅਮਰੀਕਾ ਵਿਚ ਯੂ. ਐਨ. ਡੀ. ਪੀ. ਨੇ ਲਿੰਗ ਮਿਸ਼ਨ ਦੇ ਪ੍ਰਮੁੱਖ ਯੂਜੇਨੀਆ ਪਿਕਾ-ਲੋਪੇਕਾ ਨੇ ਦੱਸਿਆ ਕਿ ਲਾਤੀਨੀ ਅਮਰੀਕਾ ਵਿਚ ਔਰਤ ਵਿਰੁੱਧ ਹਿੰਸਾ ਦਾ ਮੁੱਦਾ ਬਹੁਤ ਭਿਆਨਕ ਹੈ| ਔਰਤਾਂ ਲਈ ਇਹ ਹਿੰਸਕ ਖੇਤਰ ਹੈ| ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਬੰਧਾਂ ਦੇ ਇਲਾਵਾ ਔਰਤਾਂ ਨਾਲ ਯੌਣ ਸ਼ੋਸ਼ਣ ਦੀ ਦਰ ਇਸ ਖੇਤਰ ਵਿਚ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ ਜਦਕਿ ਜੋੜਿਆਂ ਦੇ ਰੂਪ ਵਿਚ ਰਹਿੰਦੀਆਂ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਵਿਚ ਇਹ ਦੁਨੀਆ ਵਿਚ ਦੂਜੇ ਨੰਬਰ ਤੇ ਹੈ| ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਰੇਬੀਆ ਵਿਚ 10 ਵਿਚੋਂ 3 ਦੇਸ਼ਾਂ ਵਿਚ ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਦੀ ਦਰ ਸਭ ਤੋਂ ਜ਼ਿਆਦਾ ਹੈ| ਉਥੇ ਮੱਧ ਅਮਰੀਕਾ ਵਿਚ ਔਰਤਾਂ ਦੀ ਹੱਤਿਆ ਦੇ ਮਾਮਲੇ ਕਾਫੀ ਜ਼ਿਆਦਾ ਹਨ| ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰ ਤਿੰਨ ਵਿਚੋਂ 2 ਔਰਤਾਂ ਦੀ ਹੱਤਿਆ ਉਨ੍ਹਾਂ ਦੇ ਲਿੰਗ ਕਾਰਨ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *