ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੀ ਮਹਿਲਾ ਕੋਲੋਂ 16 ਲੱਖ ਦਾ ਸੋਨਾ ਜ਼ਬਤ

ਅੰਮ੍ਰਿਤਸਰ ਸਾਹਿਬ, 21 ਜਨਵਰੀ (ਸ.ਬ.) ਐਸ. ਜੀ. ਆਰ. ਡੀ. ਏਅਰਪੋਰਟ ਉੱਤੇ ਅਰਬ ਦੇਸ਼ਾਂ ਵੱਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਵੱਲੋਂ ਇਕ ਵਾਰ ਫਿਰ ਤੋਂ ਦੁਬਈ ਤੋਂ ਆਈ ਇੱਕ ਮਹਿਲਾ ਕੋਲੋਂ 16.30 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਨੇ ਦੀ ਤਸਕਰੀ ਕਰਨ ਲਈ ਉਕਤ ਮਹਿਲਾ ਪੇਸਟ ਫੋਮ ਵਿੱਚ ਸੋਨੇ ਨੂੰ ਲੈ ਕੇ ਆਈ ਸੀ ਤਾਂ ਕਿ ਕਸਟਮ ਟੀਮ ਨੂੰ ਚਕਮਾ ਦੇ ਸਕੇ ਪਰ ਅਧਿਕਾਰੀਆਂ ਨੇ ਮਹਿਲਾ ਦੇ ਸਾਰੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।

ਹਾਲਾਂਕਿ ਸੋਨੇ ਦੀ ਕੀਮਤ ਇੰਨ੍ਹੀ ਜ਼ਿਆਦਾ ਨਹੀਂ ਹੈ, ਜਿਸਦੇ ਨਾਲ ਸਪੱਸ਼ਟ ਹੋ ਸਕੇ ਕਿ ਇਹ ਕੰਮ ਸੋਨਾ ਤਸਕਰਾ ਦਾ ਹੈ ਪਰ ਜਿਸ ਤਰ੍ਹਾਂ ਨਾਲ ਪੇਸਟ ਦੀ ਫੋਮ ਵਿੱਚ ਸੋਨਾ ਲਿਆਇਆ ਗਿਆ ਸੀ, ਉਹ ਸਬੂਤ ਦਿੰਦਾ ਹੈ ਕਿ ਇਹ ਕੰਮ ਸੋਨੇ ਦੀ ਤਸਕਰੀ ਲਈ ਹੀ ਕੀਤਾ ਗਿਆ ਸੀ। ਇਸਦਾ ਕਾਰਨ ਇਹ ਹੈ ਕਿ ਸ਼ਾਤੀਰ ਸੋਨਾ ਤਸਕਰ ਹੀ ਸੋਨੇ ਨੂੰ ਪੇਸਟ ਦੇ ਰੂਪ ਵਿੱਚ ਬਣਾਉਂਦੇ ਹਨ ਅਤੇ ਫਿਰ ਵੱਖ-ਵੱਖ ਤਰੀਕਿਆਂ ਨਾਲ ਇਸਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।

ਆਮ ਤੌਰ ਉੱਤੇ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਰਹਿੰਦੀਆਂ ਹਨ, ਉਹ ਰਵਾਇਤੀ ਤੌਰ ਉੱਤੇ ਕੜੇ, ਚੈਨ, ਮੰਗਲਸੂਤਰ, ਅੰਗੂਠੀ ਜਾਂ ਫਿਰ ਚੂੜੀਆਂ ਦੇ ਰੂਪ ਵਿੱਚ ਸੋਨਾ ਲਿਆਂਦੇ ਹਨ, ਜਦੋਂ ਉਹ ਸਮਰੱਥਾ ਤੋਂ ਜ਼ਿਆਦਾ ਸੋਨਾ ਲਿਆਂਦੇ ਹਨ ਤਾਂ ਉਸਦਾ ਰਇਏਕਸਪੋਰਟ ਕਰ ਦਿੱਤਾ ਜਾਂਦਾ ਹੈ, ਜਿਸਦੇ ਨਾਲ ਜੁਰਮਾਨਾ ਨਹੀਂ ਭਰਨਾ ਪੈਂਦਾ ਪਰ ਅਜਿਹੇ ਮਾਮਲਿਆਂ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਨਹੀਂ ਲਿਆਇਆ ਗਿਆ ਸੀ ਪਰ ਪੇਸਟ ਫੋਮ ਵਿੱਚ ਸੋਨਾ ਲਿਆਉਣ ਦਾ ਸਾਫ ਮਤਲਬ ਪਤਾ ਚੱਲ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਹੀ ਇਹ ਕੰਮ ਕੀਤਾ ਗਿਆ ਹੈ।

Leave a Reply

Your email address will not be published. Required fields are marked *