ਦੁਰਲੱਭ ਪੰਛੀ ਚੋਰੀ ਕਰਕੇ ਵੇਚਣ ਵਾਲੇ ਨੌਜਵਾਨ ਨੂੰ ਜੇਲ੍ਹ ਭੇਜਿਆ


ਗਲਾਸਗੋ,  31 ਅਕਤੂਬਰ (ਸ.ਬ.) ਯੂ. ਕੇ. ਵਿਚ ਇੱਕ ਚਿੜੀਆਘਰ ਦੇ ਸਾਬਕਾ ਕਾਮੇ ਨੇ ਆਪਣੀ ਹੀ ਪੁਰਾਣੀ ਕੰਮ ਵਾਲੀ ਥਾਂ ਤੋਂ ਲਗਭਗ 25,000 ਪੌਂਡ ਦੇ ਦੋ ਪੈਂਗੁਇਨ ਅਤੇ 12 ਸਪੂਨਬਿਲ ਨਾਮ ਦੇ ਦੁਰਲੱਭ ਪੰਛੀ ਚੋਰੀ ਕੀਤੇ ਹਨ| 25 ਸਾਲਾ ਬ੍ਰੈਡਲੀ ਟੋਮਜ਼ ਨੂੰ ਸਜ਼ਾ ਸੁਣਾਉਂਦਿਆਂ ਜੱਜ           ਬੇਵਰਲੇ ਲੂੰਟ ਨੇ ਕਿਹਾ ਕਿ ਉਸ ਨੂੰ            ਫੇਸਬੁੱਕ ਤੇ ਪੈਂਗੁਇਨ ਵੇਚਦੇ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ|
ਇਸ ਮਾਮਲੇ ਵਿਚ ਦੋਸ਼ੀ ਟੋਮਜ਼ ਨੇ ਕੰਬਰੀਆ ਦੇ ਉਸ ਸਾਊਥ ਲੇਕਸ ਸਫਾਰੀ ਵਿਖੇ ਪੰਛੀਆਂ ਨੂੰ ਚੋਰੀ ਕੀਤਾ, ਜਿੱਥੇ ਉਸ ਨੇ ਚਾਰ ਸਾਲ ਕੰਮ ਕੀਤਾ ਸੀ| ਜੱਜ ਅਨੁਸਾਰ ਪੰਛੀਆਂ ਨੂੰ ਬਰਾਮਦ ਕਰਨ ਲਈ ਉਸ ਦੇ ਘਰ ਜੁਲਾਈ ਅਤੇ ਅਕਤੂਬਰ 2018 ਵਿਚ ਛਾਪੇ ਵੀ ਮਾਰੇ ਗਏ ਸਨ ਪਰ ਉਸ ਨੇ ਉਨ੍ਹਾਂ ਨੂੰ ਆਪਣੇ ਚਾਚੇ ਦੀ ਜਾਇਦਾਦ ਵਿਚ ਰੱਖਿਆ ਸੀ|
ਉਸ ਨੂੰ 16 ਜਨਵਰੀ, 2019 ਨੂੰ ਪੈਬਲੋ ਅਤੇ ਪੈਨੀ ਨਾਮ ਦੇ ਦੋ ਪੈਂਗੁਇਨਜ਼ ਨੂੰ ਖਰੀਦਦਾਰ ਦੇ ਘਰ ਪਹੁੰਚਾਉਣ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ| ਉਸ ਸਮੇਂ ਉਸ ਨੇ ਸਾਰੇ ਮਾਮਲਿਆਂ ਤੋਂ ਇਨਕਾਰ ਕੀਤਾ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਕ ਪਸ਼ੂ ਵਪਾਰੀ ਸੀ| ਦੋਸ਼ੀ ਨੇ ਦਾਅਵਾ ਕੀਤਾ ਕਿ ਉਸ ਨੇ ਸਕਾਟਲੈਂਡ ਦੇ ਇਕ ਆਦਮੀ ਤੋਂ ਪੈਂਗੁਇਨ ਖਰੀਦੇ ਸਨ ਪਰ ਪੈਂਗੁਇਨਜ਼ ਦੇ ਸਰੀਰ ਵਿੱਚ ਮਾਈਕਰੋਚਿਪ ਫਿੱਟ ਕੀਤੇ ਹੋਣ ਕਰਕੇ ਉਹ ਚਿੜੀਆਘਰ ਵਿਚ ਟਰੈਕ ਕੀਤੇ ਗਏ| ਪ੍ਰੈਸਟਨ ਕੋਰਟ ਨੇ ਟੋਮਜ਼ ਨੂੰ 2 ਸਾਲ ਅਤੇ 8 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ| ਇਹ ਵਿਅਕਤੀ ਜਾਨਵਰਾਂ ਨੂੰ ਸੰਭਾਲਣ ਦਾ ਮਾਹਰ ਸੀ ਪਰ ਉਸ ਦੀ ਦਾਦੀ ਦੀ ਮੌਤ ਅਤੇ           ਘਰੇਲੂ ਸਮੱਸਿਆਵਾਂ ਕਰਕੇ ਨਸ਼ਿਆਂ ਦਾ ਆਦੀ ਹੋ ਗਿਆ ਸੀ|

Leave a Reply

Your email address will not be published. Required fields are marked *