ਦੁੱਖ ਦਾ ਪ੍ਰਗਟਾਵਾ
ਐਸ਼ਏ 12 ਜਨਵਰੀ (ਸ਼ਬ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਸਭਾ ਦੇ ਮੀਤ ਪ੍ਰਧਾਨ ਸ਼੍ਰੀ ਸੁਰਿੰਦਰਪ੍ਰੀਤ ਘਣੀਆ ਦੇ ਮਾਤਾ ਸ਼੍ਰੀਮਤੀ ਪ੍ਰੀਤਮ ਕੌਰ, ਕੇਂਦਰੀ ਸਭਾ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀਮਤੀ ਮਨਜੀਤ ਕੌਰ ਮੀਤ ਦੇ ਜੀਵਨ ਸਾਥੀ ਸ਼੍ਰੀ ਗੁਰਦੇਵ ਸਿੰਘ ਵਕੀਲ ਅਤੇ ਸ਼੍ਰੀਮਤੀ ਜਗਦੀਸ਼ ਕੌਰ ਵਾਡੀਆ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਮੁੱਚੀ ਕਾਰਜਕਾਰਨੀ ਦੁੱਖ ਦੀ ਇਸ ਘੜੀ ਵਿਚ ਸ਼੍ਰੀ ਸੁਰਿੰਦਰਪ੍ਰੀਤ ਘਣੀਆ, ਸ਼੍ਰੀਮਤੀ ਮਨਜੀਤ ਕੌਰ ਮੀਤ ਅਤੇ ਸ਼੍ਰੀਮਤੀ ਜਗਦੀਸ਼ ਕੌਰ ਵਾਡੀਆ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦੀ ਹੈ।