ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 19 ਜੁਲਾਈ (ਸ.ਬ.) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸ੍ਰ. ਲਾਲ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਾਸਿਕ ਮੈਗਜੀਨ ਰਜਨੀ ਦੇ ਸੰਪਾਦਕ ਸ੍ਰੀ ਏ. ਐਸ. ਆਜ਼ਾਦ ਦੀ ਪਤਨੀ ਬੀਬੀ ਨਿਰਮਲ ਕੌਰ ਆਜ਼ਾਦ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ| ਇਸ ਮੌਕੇ ਬੋਲਦਿਆਂ ਸਰਵ ਸ੍ਰੀ ਪ੍ਰੀਤਮ ਲੁਧਿਆਵੀ  ਲਾਲ ਸਿੰਘ ਲਾਲੀ, ਕਿਸ਼ਨ ਰਾਹੀ, ਬਲਵੰਤ ਸੱਲਣ, ਕੁਲਵਿੰਦਰ ਕੌਰ ਮਹਿਕ, ਪਿੰ੍ਰ.ਬਲਬੀਰ ਸਿੰਘ ਮੇਹੋ, ਪਿਆਰਾ ਸਿੰਘ ਰਾਹੀ ਅਤੇ ਸਮਸ਼ੇਰ ਸਿੰਘ ਪਾਲ ਨੇ ਬੀਬੀ ਨਿਰਮਲ ਕੌਰ ਆਜ਼ਾਦ ਨੂੰ ਸ਼ਰਧਾਂਜਲੀ ਭੇਂਟ ਕੀਤੀ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਸੀਬ ਸਿੰਘ ਨਸੀਬ, ਐਮ.ਐਸ. ਕਲਸੀ, ਫਤਹਿ ਸਿੰਘ ਬਾਗੜੀ, ਜਰਨੈਲ ਹਸਨਪੁਰੀ, ਥੰਮਣ ਸਿੰਘ ਸੈਣੀ, ਰਾਜ ਕੁਮਾਰ ਸਾਹੋਵਾਲੀਆ, ਕਸ਼ਮੀਰ ਘੇਸਲ, ਡਾ. ਪੰਨਾ ਲਾਲ ਮੁਸਤਫਾਬਾਦੀ, ਬਲਵੰਤ ਸਿੰਘ ਮੁਸਾਫਿਰ, ਵਰਿਆਮ ਬਟਾਲਵੀ, ਰਾਣਾ ਰਣਯੋਧ ਸਿੰਘ, ਅਮਰ ਵਿਰਦੀ, ਗੁਰਵਿੰਦਰ ਗੁਰੀ, ਕ੍ਰਿਸ਼ਨ ਭੱਟੀ, ਸੰਨੀ ਊਨੇ ਵਾਲਾ, ਸੱਤਪਾਲ ਲਖੋਤਰਾ, ਪਲਵਿੰਦਰਜੀਤ ਪਾਲੀ, ਗੁਰਚਰਨ ਸਿੰਘ ਸੈਣੀ ਅਤੇ ਸਿਕੰਦਰ ਰਾਮਪੁਰੀ ਵੀ ਹਾਜਿਰ ਸਨ|

Leave a Reply

Your email address will not be published. Required fields are marked *