ਦੁੱਧ ਉਤਪਾਦਕਾਂ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਐਸ. ਏ. ਐਸ. ਨਗਰ, 1 ਅਕਤੂਬਰ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ ਵਲੋਂ ਬੀ.ਐਮ.ਸੀ. ਗੁਡਾਣਾ ਅਤੇ ਬੀ. ਐਸ. ਸ਼ਾਮਪੁਰ ਦੇ ਦੁੱਧ ਉਤਪਾਦਕਾਂ ਅਤੇ ਸਬੰਧਿਤ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਹੱਲ ਕਰਵਾਇਆ ਗਿਆ| ਇਸ ਮੌਕੇ ਡਾਇਰੈਕਟਰ ਗੀਗੇਮਾਜਰਾ ਨੇ ਕਿਹਾ ਕਿ ਜਲਦ ਹੀ ਖੇਤਰ ਦੀਆਂ ਸਾਰੀਆਂ ਸਭਾਵਾਂ ਨਾਲ  ਤਾਲਮੇਲ ਕੀਤਾ            ਜਾਵੇਗਾ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰਵਾਇਆ ਜਾਵੇਗਾ|
ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਵਲੋਂ ਸਾਰੇ ਵਰਗਾਂ ਦੇ ਲੋਕਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਹਲਕਾ ਮੁਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਵਲੋਂ ਸਹਿਕਾਰੀ ਸਭਾਵਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ| 
ਇਸ ਮੌਕੇ ਡਿਪਟੀ ਮੈਨੇਜਰ ਦਰਸ਼ਨ ਸਿੰਘ ਅਤੇ ਐਮ. ਪੀ. ਐਸ. ਹਰਪ੍ਰੀਤ ਸਿੰਘ ਵਲੋਂ ਦੁੱਧ ਉਤਪਾਦਕਾਂ ਅਤੇ ਸਕੱਤਰਾਂ ਨੂੰ ਵੇਰਕਾ ਦੇ ਉੱਚ ਗੁਣਵੱਤਾ ਵਾਲੇ ਹਰੇ ਚਾਰੇ ਦੇ ਬੀਜ, ਫੀਡ, ਉੱਚ ਗੁਣਵੱਤਾ ਵਾਲੀਆਂ ਮਠਿਆਈਆਂ ਅਤੇ ਹੋਰ ਵੇਰਕਾ ਪਦਾਰਥਾਂ ਨੂੰ ਵਰਤਣ ਦੀ ਸਲਾਹ ਵੀ ਦਿੱਤੀ ਗਈ| ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਢੇਲਪੁਰ, ਹੈਪੀ ਸਕੱਤਰ ਸ਼ਾਮਪੁਰ, ਅਵਤਾਰ ਸਿੰਘ ਗੋਬਿੰਦਗੜ, ਜਤਿੰਦਰ ਸਿੰਘ ਬਠਲਾਣਾ, ਨਾਗਰ ਸਿੰਘ ਬਠਲਾਣਾ, ਗੁਰਮੁੱਖ ਸਿੰਘ ਸ਼ਾਮਪੁਰ, ਕਾਂਗਰਸੀ ਆਗੂ ਗੁਰਚਰਨ ਸਿੰਘ  ਗੀਗੇਮਾਜਰਾ ਅਤੇ ਹੋਰ ਹਾਜ਼ਿਰ ਸਨ|

Leave a Reply

Your email address will not be published. Required fields are marked *