ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਨਜ਼ਦੀਕੀ ਪਿੰਡ ਮਾਣਕ ਮਾਜਰਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਸਲਾਨਾ ਬੋਨਸ ਵੰਡਿਆ ਗਿਆ| ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਸਕੱਤਰ ਸੁਖਵਿੰਦਰਪਾਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਬੋਨਸ ਵੰਡ ਸਮਾਗਮ ਦੌਰਾਨ ਵੇਰਕਾ ਮਿਲਕ ਪਲਾਂਟ ਮੁਹਾਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਐਮ.ਪੀ.ਐਸ. ਇੰਦਰਜੀਤ ਅਤੇ ਐਮ.ਪੀ.ਏ. ਗਗਨਦੀਪ ਸਿੰਘ ਨੇ ਸਭਾ ਦੇ ਮੈਂਬਰਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਕਿਸਮ ਦਾ ਦੁੱਧ ਸਭਾ ਵਿਚ ਪਾਉਣ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਸਿਰਫ ਵੇਰਕਾ ਮਿਲਕ ਪਲਾਂਟ ਦੁਆਰਾ ਹੀ ਆਪਣੇ ਮੈਂਬਰਾਂ ਨੂੰ ਸਭਾਵਾਂ ਦੇ ਮੁਨਾਫੇ ਵਿਚ ਹਿੱਸੇਦਾਰ ਬਣਾਇਆ ਜਾਂਦਾ ਹੈ| ਜਦੋਂਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਅਜਿਹਾ ਕੋਈ ਵੀ ਲਾਭ ਆਪਣੇ ਮੈਂਬਰਾਂ ਨੂੰ ਨਹੀਂ ਦਿੱਤਾ ਜਾਂਦਾ| ਉਨ੍ਹਾਂ ਇਸ ਮੌਕੇ ਮਿਲਕ ਪਲਾਂਟ ਦੀਆਂ ਸਕੀਮਾਂ ਬਾਰੇ ਵੀ ਦੁੱਧ ਉਤਪਾਦਕਾਂ ਨੂੰ ਜਾਣੂੰ ਕਰਵਾਇਆ| ਇਸ ਮੌਕੇ ਹਰਿੰਦਰ ਸਿੰਘ ਬੈਦਵਾਣ ਨੂੰ ਸਭ ਤੋਂ ਜ਼ਿਆਦਾ 66252 ਰੁਪਏ ਦਾ ਬੋਨਸ ਵੰਡਿਆ ਗਿਆ, ਜਦੋਂਕਿ ਰਜਿੰਦਰ ਸਿੰਘ ਨੂੰ 42745 ਅਤੇ ਜੰਗ ਬਹਾਦਰ ਸਿੰਘ ਨੂੰ 17282 ਰੁਪਏ ਬੋਨਸ ਵਜੋਂ ਦਿੱਤੇ ਗਏ| ਸਮਾਗਮ ਤੋਂ ਬਾਅਦ ਸਭਾ ਦੇ ਸਕੱਤਰ ਸੁਖਵਿੰਦਰਪਾਲ ਨੇ ਸਭ ਦਾ ਧੰਨਵਾਦ ਕੀਤਾ| ਇਸ ਮੌਕੇ ਜਰਨੈਲ ਸਿੰਘ, ਚੇਤੰਨ ਸਿੰਘ, ਬਲਦੇਵ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ, ਹਰਨੇਕ ਸਿੰਘ ਫੌਜੀ, ਜੀਤ ਸਿੰਘ ਆਦਿ ਦੁੱਧ ਉਤਪਾਦਕ ਵੀ ਮੌਜੂਦ ਸਨ|

Leave a Reply

Your email address will not be published. Required fields are marked *