ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ

ਐਸ. ਏ. ਐਸ. ਨਗਰ, 7 ਜੂਨ (ਸ.ਬ.) ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਫੇਜ਼-1 ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸਦਾ ਉਦਾਘਾਟਨ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਕੀਤਾ|
ਇਸ ਮੌਕੇ ਸ੍ਰ. ਦਰਸਨ ਸਿੰਘ ਡੇਅਰੀ ਟੈਕਨੇਲਿਸਟ ਨੇ ਦੱਸਿਆ ਕਿ ਇਸ ਮੌਕੇ 41 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 24 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ , ਜਦੋਂ ਕਿ 17 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ| ਕਿਸੇ ਵੀ ਨਮੂਨੇ ਵਿੱਚ ਕੈਮੀਕਲ ਅਤੇ ਹੋਰ ਹਾਨੀਕਾਰਕ ਪਦਾਰਥ ਨਹੀਂ ਪਾਏ ਗਏ|

Leave a Reply

Your email address will not be published. Required fields are marked *