ਦੁੱਧ ਜਾਂਚ ਕੈਂਪ ਲਗਾਇਆ

ਐਸ J ੇਐਸ ਨਗਰ, 31 ਜਨਵਰੀ (ਆਰ ਪੀ ਵਾਲੀਆ) ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਸਥਾਨਕ ਫੇਜ਼ 2 ਦੇ ਐਚ ਐਲ ਅਤੇ ਐਚ ਐਮ ਕੁਆਟਰਾਂ ਵਿਖੇ ਮੋਬਾਇਲ ਲੈਬੋਰਟਰੀ ਨਾਲ ਡੇਅਰੀ ਟੈਕੋਨੋਲਿਸਟ ਸ੍ਰੀ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਕਂੈਪ ਲਗਾਇਆ ਗਿਆ| ਕੈਂਪ ਦਾ ਉਦਘਾਟਨ ਐਚ ਐਲ ਐਚ ਐਮ ਕੁਆਟਰ ਵੈਲਫੇਅਰ ਐਸੋ. ਦੇ ਪ੍ਰਧਾਨ ਸ੍ਰੀ ਪਰਦੀਪ ਕੁਮਾਰ ਨਵਾਬ ਵਲੋਂ ਕੀਤਾ ਗਿਆ|
ਇਸ ਕਂੈਪ ਵਿੱਚ ਦੁੱਧ ਦੇ 47 ਸਂੈਪਲਾ ਦੀ ਜਾਂਚ ਕੀਤੀ ਗਈ| ਜਿਹਨਾਂ ਵਿਚੋਂ 39 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਜਦੋਂਕਿ 8 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ| ਇਸ ਮੌਕੇ ਕਿਸੇ ਵੀ ਸਂੈਪਲ ਵਿੱਚ ਕਿਸੇ ਹਾਨੀਕਾਰਕ ਪਦਾਰਥ ਦੀ ਮਿਲਾਵਟ ਨਹੀਂ ਪਾਈ ਗਈ| ਇਸ ਮੌਕੇ ਟੈਸਟ ਦੇ ਨਤੀਜੇ ਮੁਫਤ ਵਿੱਚ ਲਿਖਤੀ ਰੂਪ ਵਿਚ ਮੌਕੇ ਤੇ ਦਿੱਤੇ ਗਏ| ਇਸ ਮੌਕੇ ਸੁਰਿੰਦਰ ਕੌਰ, ਤੇਜਿੰਦਰ ਕੌਰ, ਇੰਦਰਜੀਤ ਕੌਰ, ਕਵਿਤਾ, ਰਜਨੀ, ਰੇਨੂਕਾ, ਰਜਿੰਦਰ ਕੌਰ, ਸੁਸ਼ਮਾ ਦੇਵੀ, ਗੀਤਾ ਰਾਣੀ, ਮਨਿੰਦਰ ਕੌਰ, ਸੂਰਜ ਸ਼ਰਮਾ, ਸਤਪਾਲ ਸਿੰਘ, ਸੁਖਪਾਲ ਸਿੰਘ, ਸੁਰਿੰਦਰ ਸਿੰਘ, ਅਜੈਪਾਲ, ਹਰਦੇਵ ਸਿੰਘ, ਸੰਜੀਵ ਕੁਮਾਰ, ਸੁਦੇਸ਼ ਕੁਮਾਰ, ਗੁਰਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *