ਦੁੱਧ ਦਾ ਭਰਿਆ ਟੈਂਕਰ ਦਿੱਲੀ ਭੇਜਿਆ


ਘਨੌਰ, 10 ਦਸੰਬਰ (ਅਭਿਸ਼ੇਕ ਸੂਦ) ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ ਲਈ ਅੱਜ ਉਦਾਸੀ ਡੇਰਾ ਸਾਹਿਬ ਆਕੜ ਤੋਂ  ਮਹੰਤ ਧੁਨੀ ਦਾਸ ਜੀ ਪ੍ਰਧਾਨ ਨਯਾ ਉਦਾਸੀਨ ਅਖਾੜਾ ਕਨਖਲ ਹਰਿਦੁਆਰ ਦੀ ਰਹਿਨੁਮਾਈ ਹੇਠ ਡੇਰਾ ਆਕੜ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦੁੱਧ ਦਾ ਟੈਂਕਰ                   ਭੇਜਿਆ ਗਿਆ| 
ਇਸ ਮੌਕੇ  ਸੇਵਾਦਾਰ ਸਵਰਨਜੀਤ ਸਿੰਘ ਰਿੱਟੂ ਨੇ ਦੱਸਿਆ ਕਿ ਡੇਰੇ ਵਲੋਂ ਕੁਝ  ਦਿਨ ਪਹਿਲਾਂ ਵੀ ਇੱਕ ਦੁੱਧ ਦਾ ਟੈਂਕਰ ਦਿੱਲੀ ਵਿੱਚ ਧਰਨਾ ਕਾਰੀ ਕਿਸਾਨਾਂ ਲਈ ਭੇਜਿਆ ਗਿਆ ਸੀ ਅਤੇ ਦੂਜਾ ਦੁੱਧ ਦਾ ਟੈਂਕਰ ਅੱਜ ਭੇਜਿਆ ਗਿਆ ਹੈ| ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਦਿੱਲੀ ਵਿਖੇ ਧਰਨਾਂ ਦੇ ਰਹੇ ਕਿਸਾਨਾਂ ਲਈ                     ਡੇਰੇ ਵਲੋਂ ਲੰਗਰ ਦੀ ਸਮੱਗਰੀ ਅਤੇ ਜਰੂਰੀ ਵਸਤੂਆਂ ਭੇਜੀਆਂ ਜਾਂਣਗੀਆਂ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰੰਤ ਰਾਮ ਸਰਨ ਦਾਸ, ਰਿਟਾ. ਐਸ ਐਸ ਪੀ ਪ੍ਰਿਤਪਾਲ ਸਿੰਘ ਵਿਰਕ, ਨੰਬਰਦਾਰ ਜੋਗਿੰਦਰ ਸਿੰਘ,  ਨੰਬਰਦਾਰ ਗੁਰਨਾਮ ਸਿੰਘ , ਗੁਰਪ੍ਰਤਾਪ ਸਿੰਘ, ਲਵਪ੍ਰੀਤ ਸਿੰਘ, ਜੈ ਪ੍ਰਕਾਸ਼, ਗੋਲਡੀ, ਐਂਚ ਸੀ ਬਲਵਿੰਦਰ ਸਿੰਘ, ਰਜੈਸ ਕੁਮਾਰ, ਰੋਕੀ ਭੰੰਡਾਰੀ, ਰਕੇਸ਼ ਧਵਨ, ਗੁਰਮੁੱਖ ਸਿੰਘ,   ਸਤਵਿੰਦਰ ਸਿੰਘ, ਸੁਰਜਨ ਸਿੰਘ, ਹਰਪ੍ਰੀਤ ਸਿੰਘ, ਕਰਨ ਸੰਧੂ, ਰਿੱਪੀ, ਕੁਲਵਿੰਦਰ ਸਿੰਘ , ਗੁਰਵਿੰਦਰ ਸਿੰਘ, ਨਿਰਮਲ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *