ਦੁੱਧ ਪਰਖ ਕੈਂਪ ਦੌਰਾਨ 45 ਦੁੱਧ ਦੇ ਸੈਪਲਾਂ ਵਿੱਚੋਂ 19 ਸੈਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ

ਐਸ.ਏ.ਐਸ ਨਗਰ, 12 ਜੂਨ (ਸ.ਬ.) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੁਕਤਾ ਮੁਹਿੰਮ ਐਸ.ਏ.ਐਸ. ਨਗਰ ਦੇ ਵਾਰਡ ਨੰ: 24 ਵਿਖੇ ਦੁੱਧ ਖਪਤਕਾਰ ਜਾਗਰੁਕਤਾ ਕੈਪ ਦਾ ਆਯੋਜਨ ਕੀਤਾ ਗਿਆ| ਸ੍ਰ: ਦਰਸ਼ਨ ਸਿੰਘ ਡੇਅਰੀ ਟੈਕਨੋਲੋਜੀਸਟ ਦੀ ਨਿਗਰਾਨੀ ਹੇਠ ਲਗਾਏ ਗਏ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਮੌਕੇ ਮੋਬਾਇਲ ਲੈਬੋਰਾਟਰੀ ਰਾਂਹੀ ਦੁੱਧ ਦੇ ਸੈਪਲਾਂ ਦੀ ਪਰਖ ਮੁਫਤ ਕੀਤੀ ਗਈ ਅਤੇ ਦੁੱਧ ਦੇ 45 ਸੈਪਲਾਂ ਦੀ ਕੀਤੀ ਪਰਖ ਵਿੱਚੋਂ 26 ਨਮੂਨੇ ਮਿਆਰਾਂ ਅਨੂਸਾਰ ਪਾਏ ਗਏ ਅਤੇ 19 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ|
ਸ੍ਰ. ਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪਾਂ ਤੌਂ ਇਲਾਵਾ ਹੁਣ ਸਾਰੇ ਵਿਭਾਗੀ ਦਫ਼ਤਰਾਂ ਵਿੱਚ ਵੀ ਦੁੱਧ ਦੀ ਪਰਖ ਮੂਫਤ ਕਰਵਾਈ ਜਾ ਸਕਦੀ ਹੈ| ਜੇਕਰ ਦੁੱਧ ਪਰਖ ਦਾ ਕੈਪ ਆਯੋਜਿਤ ਕਰਾਉਣਾ ਹੋਵੇ ਤਾਂ ਵਿਭਾਗ ਦੇ ਜਿਲ੍ਹਾ ਪੱਧਰੀ ਜਾਂ ਦਫਤਰ ਜਾਂ ਹੈਲਪ ਲਾਈਨ ਨੰਬਰ 0160-2280100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ| ਇਸ ਮੌਕੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਅਮਲੇ ਅਤੇ ਦੁੱਧ ਖਪਤਕਾਰਾਂ ਤੋਂ ਇਲਾਵਾ ਕੌਂਸਲਰ ਕਮਲਜੀਤ ਸਿੰਘ ਰੂਬੀ, ਸ੍ਰੀ ਓ.ਪੀ.ਸੈਣੀ, ਸ੍ਰੀ ਬਲਜੀਤ ਸਿੰਘ, ਸ੍ਰੀ ਓ ਪੀ ਚਟਾਨੀ, ਸ੍ਰੀ ਅਜੈ ਪਾਲ, ਅਮਨਦੀਪ ਸਿੰਘ, ਤਰਨਜੀਤ ਕੌਰ, ਬਲਜੀਤ ਕੋਰ, ਹਰਦੇਵ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਪੰਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *