ਦੂਜੀ ਵਾਰ ਕੋਰੋਨਾ ਹੋਣ ਕਾਰਨ ਸਾਇਨਾ ਨੇਹਵਾਲ ਥਾਈਲੈਂਡ ਓਪਨ ਵਿੱਚੋਂ ਬਾਹਰ


ਨਵੀਂ ਦਿੱਲੀ, 12 ਜਨਵਰੀ (ਸ.ਬ.) ਭਾਰਡੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਕੋਵਿਡ-19 ਰਿਪੋਰਟ ਪਾਜ਼ਿਟਿਵ ਆਈ ਹੈ ਜਿਸ ਕਾਰਨ ਉਨ੍ਹਾਂ ਨੂੰ ਥਾਈਲੈਂਡ ਓਪਨ ਵਿੱਚੋਂ ਬਾਹਰ ਹੋਣਾ ਪਿਆ ਹੈ। ਰਿਪੋਰਟਾਂ ਮੁਤਾਬਕ ਸਾਇਨਾ ਕੋਵਿਡ-19 ਜਾਂਚ ਦੇ ਤੀਜੇ ਰਾਊਂਡ ਵਿੱਚ ਪਾਜ਼ਿਵਿਟ ਪਾਈ ਗਈ ਹੈ। ਸਾਈਨਾ ਅੱਜ ਆਪਣੀ ਸ਼ੁਰੂਆਤੀ ਦੌਰ ਦੀ ਪ੍ਰਤੀਯੋਗਤਾ ਵਿੱਚ ਮਲੇਸ਼ੀਆ ਦੀ ਕੈਸਨਾ ਸੇਲਵਾਡੁਰੇ ਨਾਲ ਖੇਡਣ ਵਾਲੀ ਸੀ।
ਸਾਇਨਾ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹਾਲੇ ਤੱਕ ਬੈਡਮਿੰਟਨ ਵਰਡ ਫੈਡਰੇਸ਼ਨ (ਬੀ. ਡਬਲਿਊ. ਐਫ.) ਨੇ ਨਹੀਂ ਕੀਤੀ ਹੈ। ਸਾਇਨਾ ਨੇ ਆਖ਼ਿਰੀ ਵਾਰ ਪਿਛਲੇ ਸਾਲ ਮਾਰਚ ਵਿੱਚ ਆਲ ਇੰਗਲੈਂਡ ਓਪਨ ਵਿੱਚ ਹਿੱਸਾ ਲਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਇਨਾ ਕੋਵਿਡ-19 ਨਾਲ ਪ੍ਰਭਾਵਿਤ ਹੋਈ ਹੈ। ਉਹ ਕੁਝ ਹਫ਼ਤੇ ਪਹਿਲਾਂ ਹੀ ਕੋਵਿਡ-19 ਤੋਂ ਉਭਰੀ ਹੈ। ਉਸ ਸਮੇਂ ਸਾਇਨਾ ਸਮੇਤ ਉਨ੍ਹਾਂ ਦੇ ਪਤੀ ਪਰੂਪੱਲੀ ਕਸ਼ਯਪ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ।
ਸਾਇਨਾ ਤੋਂ ਇਲਾਵਾ ਥਾਈਲੈਂਡ ਓਪਨ ਲਈ ਬੈਂਕਾਂਕ ਵਿੱਚ ਭਾਰਤੀ ਟੀਮ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਅਤੇ ਓਲੰਪਿਕ ਵਿੱਚ ਤਮਗੇ ਦੀਆਂ ਉਮੀਦਾਂ ਲਗਾ ਕੇ ਬੈਠੇ ਕਿਦਾਂਬੀ ਸ਼੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਸ਼ਾਮਲ ਹਨ। ਟੀਮ ਵਿੱਚ ਸਟਾਰ ਪੁਰਸ਼ ਯੁਗਲ ਜੋੜੀ ਸਤਵਿਕਸਾਈਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈਟੀ ਅਤੇ ਡਬਲਜ਼ ਖਿਡਾਰੀ ਅਸ਼ਵਨੀ ਪੋਨੱਪਾ ਅਤੇ ਐਨ. ਸਿੱਕੀ ਰੈਡੀ ਵੀ ਹਨ। ਹੋਰ ਖਿਡਾਰੀਆਂ ਵਿੱਚੋਂ ਐਚ.ਐਸ. ਪ੍ਰਣਯ, ਪਾਰੂਪੱਲੀ ਕਸ਼ਯਪ, ਸ਼ਮੀਰ ਵਰਮਾ, ਧਰੂਵ ਕਪਿਲਾ ਅਤੇ ਮਨੁ ਅਤਰੀ ਸ਼ਾਮਲ ਹਨ।

Leave a Reply

Your email address will not be published. Required fields are marked *