ਦੂਜੇ ਰਾਜਾਂ ਦੇ ਲੋਕਾਂ ਤੇ ਪੰਜਾਬ ਵਿਚ ਜਮੀਨ ਖਰੀਦਣ ਤੇ ਪਾਬੰਦੀ ਲਗਾਈ ਜਾਵੇ : ਜਗਸੀਰ ਸਿੰਘ

ਪਟਿਆਲਾ , 14 ਅਕਤੂਬਰ (ਬਿੰਦੂ ਸ਼ਰਮਾ) ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ  ਦੇ ਸੂਬਾ ਪ੍ਰਧਾਨ ਸ੍ਰ ਜਗਸੀਰ ਸਿੰਘ ਕਰੜਾ ਨੇ ਮੰਗ ਕੀਤੀ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਤੇ ਪੰਜਾਬ ਵਿਚ ਜਮੀਨ ਖਰੀਦਣ ਤੇ ਪਾਬੰਦੀ ਲਗਾਈ ਜਾਵੇ| 
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਕਿਸਾਨ ਤੇ ਮਜ਼ਦੂਰ ਮਾਰੂ  ਖੇਤੀ ਬਿਲ ਰੱਦ ਨਾ ਕੀਤੇ ਅਤੇ ਦੂਜੇ ਰਾਜਾਂ ਦੇ  ਲੋਕਾਂ ਵਲੋਂ ਪੰਜਾਬ ਵਿੱਚ ਜਮੀਨ ਜਾਇਦਾਦ ਖ੍ਰੀਦਣ ਤੇ ਪਾਬੰਦੀ ਨਾ ਲਗਾਈ ਤਾਂ ਪੰਜਾਬ ਦੇ  ਕਿਸਾਨਾਂ  ਅਤੇ ਮਜ਼ਦੂਰਾਂ ਵਲ਼ੋ ਪੰਜਾਬ ਨੂੰ ਬਚਾਉਣ ਹਿੱਤ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਹਰ ਲੀਡਰ ਦਾ  ਪੂਰਨ ਤੌਰ ਤੇ ਬਾਈਕਾਟ ਕੀਤਾ              ਜਾਵੇਗਾ| 

Leave a Reply

Your email address will not be published. Required fields are marked *