ਦੂਸਰਾ ਯੂਨੀਵਰਸਲ ਵਿਰਾਸਤੀ ਅਖਾੜਾ ਕਰਵਾਇਆ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਸਥਾਨਕ ਫੇਜ਼ 1 ਵਿਖੇ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵਲੋਂ ਦੂਸਰਾ ਯੂਨੀਵਰਸਲ ਵਿਰਾਸਤੀ ਅਖਾੜਾ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਅਕਾਲੀ ਦਲ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਕਾਹਲੋਂ ਨੇ ਕਿਹਾ ਕਿ ਸਾਫ ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ ਲਈ ਯਤਨ ਕਰਨੇ ਚਾਹੀਦੇ ਹਨ| ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਬਹੁਤ ਮਹਾਨ ਹੈ ਅਤੇ ਇਸ ਦੀ ਮਹਾਨਤਾ ਨੂੰ ਬਰਕਰਾਰ ਰਖਿਆ ਜਾਣਾ ਚਾਹੀਦਾ ਹੈ|
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ| ਇਸ ਉਪਰੰਤ ਅੰਨੂਰੀਤ ਅਤੇ ਤਾਨੀਆਂ ਨੇ ਗਤਕਾ ਪੇਸ਼ ਕੀਤਾ| ਇਸ ਤੋਂ ਬਾਅਦ ਦਵਿੰਦਰ ਕੌਰ ਨੇ ਗੀਤ ਚੰਨਾ ਮੈਂ ਤੇਰੀ ਖੈਰ ਮੰਗਦੀ ਗਾਇਆ, ਸਬਾ ਖਾਨ ਨੇ ਮਿਰਜਾ, ਹਰਸ਼ਿੰਦਰ ਕੌਰ ਤੇ ਸੁਖਬੀਰ ਪਾਲ ਨੇ ਗੀਤ, ਬੈਨੀਪਾਲ ਭੈਣਾਂ ਨੇ ਲੋਕ ਤੱਥ , ਪ੍ਰੋ ਪ੍ਰੀਤ ਸਿਮਰਨਜੀਤ ਨੇ ਲੋਕ ਗਾਥਾ ਦੁੱਲਾ, ਸੁਖਬੀਰ ਪਾਲ ਤੇ ਸਬਾ ਪਾਲ ਨੇ ਗੀਤਾ, ਅਰਵਿੰਦਰ ਕੌਰ ਸੋਨੂੰ ਵਲੋਂ ਤਿਆਰ ਕਰਵਾਏ ਗਿੱਧਾ ਪੇਸ਼ ਕੀਤੇ ਗਏ| ਇਸ ਮੌਕੇ ਕੁੜੀਆਂ ਨੇ ਹੂਡੀ ਨਾਚ ਵੀ ਪੇਸ਼ ਕੀਤਾ|
ਇਸ ਮੌਕੇ ਸ੍ਰੀਮਤੀ ਜਸਵੰਤ ਦਮਨ ਅਤੇ ਅਦਾਕਾਰਾ ਸਤਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ| ਮੰਚ ਸੰਚਾਲਨ ਗੁਰਲੀਨ ਕੌਰ ਨੇ ਕੀਤਾ|
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਨੀਨਾ, ਕਰਮਜੀਤ ਸਿੰਘ ਬੰਗਾ, ਅੰਮ੍ਰਿਤਪਾਲ, ਬਲਕਾਰ ਸਿੱਧੂ, ਬਲਜੀਤ , ਗੋਪਾਲ ਸ਼ਰਮਾ, ਜਤਿੰਦਰ ਸਿੰਘ, ਪਲਵਿੰਦਰ ਸਿੰਘ , ਮਨਸਿਮਰਨ, ਮਨਪ੍ਰੀਤ, ਤਰੀਕਾ, ਸਾਹਿਬਾ, ਮਨੀਸ਼ਾ, ਗੁਰਪ੍ਰੀਤ, ਸਿਮਰਨ, ਸਾਜਾ, ਹਰਮਨ ਸੰਗਨ, ਹਰਕੀਰਤ, ਤਰਸੇਮ, ਮਨਦੀਪ, ਹਰਸ਼ਿੰਦਰ ਕੌਰ ਵੀ ਮੌਜੂਦ ਸਨ| ਇਸ ਮੌਕੇ ਸਾਰੇ ਮਹਿਮਾਨਾਂ ਨੂੰ ਪੌਦੇ ਵੀ ਵੰਡੇ ਗਏ|

Leave a Reply

Your email address will not be published. Required fields are marked *