ਦੇਸ਼ ਦੀਆਂ ਨਦੀਆਂ ਵਿੱਚ ਲਗਾਤਾਰ ਵੱਧਦੀ ਗੰਦਗੀ ਦੀ ਸਮੱਸਿਆ

2009 ਵਿੱਚ ਦੇਸ਼ ਭਰ ਦੀਆਂ ਨਦੀਆਂ ਦਾ ਪ੍ਰੀਖਣ ਕੀਤਾ ਗਿਆ ਤਾਂ ਪਤਾ ਚੱਲਿਆ ਸੀ ਕਿ ਕੁਲ 121 ਨਦੀਆਂ ਗੰਦੀਆਂ ਹੋ ਚੁੱਕੀਆਂ ਹਨ| ਹੁਣ 9 ਸਾਲਾਂ ਬਾਅਦ ਜਦੋਂ ਦੇਸ਼ ਦੀਆਂ 445 ਨਦੀਆਂ ਦਾ ਪਾਣੀ ਤੇ ਟੈਸਟ ਕੀਤਾ ਗਿਆ ਤਾਂ ਪਤਾ ਚੱਲਿਆ ਹੈ ਕਿ 275 ਨਦੀਆਂ ਦਾ ਪਾਣੀ ਜਹਿਰੀਲਾ ਹੋ ਚੁੱਕਿਆ ਹੈ| ਸੈਂਟਰ ਫਾਰ ਸਾਇੰਸ ਐਂਡ ਇੰਨਵਾਇਰਨਮੈਂਟ ਦੀ ਰਿਪੋਰਟ ਹੈ ਕਿ ਇਹਨਾਂ ਨਦੀਆਂ ਵਿੱਚ ਕਰੋਮਿਅਮ, ਆਇਰਨ, ਲੀਡ ਅਤੇ ਨਿਕੇਲ ਵਰਗੀਆਂ ਭਾਰੀ ਧਾਤੂਆਂ ਸਾਧਾਰਨ ਤੋਂ ਕਈ ਗੁਣਾ ਜ਼ਿਆਦਾ ਵਧੀਆਂ ਹੋਈਆਂ ਹਨ| ਮਤਲਬ ਪਿਛਲੇ 9 ਸਾਲਾਂ ਵਿੱਚ ਅਸੀਂ ਮਿਲ ਕੇ 154 ਨਦੀਆਂ ਨੂੰ ਗੰਦਾ ਕਰ ਦਿੱਤਾ ਹੈ| ਜੇਕਰ ਇੰਨਾ ਨਦੀਆਂ, ਜੰਗਲਾਂ, ਪਹਾੜਾਂ ਅਤੇ ਕੁਦਰਤ ਦੇ ਦੂਜੇ ਵਰਦਾਨਾਂ ਦਾ ਹਿਸਾਬ ਕਰੀਏ, ਤਾਂ ਨਤੀਜਾ ਇਹੀ ਨਿਕਲੇਗਾ ਕਿ ਅਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਘਾਟੇ ਵਿੱਚ ਹਾਂ|
ਭਾਵੇਂ ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦੀ ਸੰਸਾਰਿਕ ਮੇਜਬਾਨੀ ਸਾਡੇ ਹੱਥ ਲੱਗੀ ਹੋਵੇ, ਪਰੰਤੂ ਪਾਣੀ- ਜੰਗਲ ਜ਼ਮੀਨ ਨਾਲ ਜੁੜੀਆਂ ਅਜਿਹੀ ਦਰਜਨਾਂ ਰਿਪੋਰਟਾਂ ਸਾਡੇ ਤੋਂ ਇਹੀ ਸਵਾਲ ਪੁੱਛਦੀਆਂ ਹਨ ਕਿ ਕੀ ਅਸੀਂ ਵਾਕਈ ਇਸਦੇ ਲਾਇਕ ਹਾਂ? ਸਾਡੇ ਦੇਸ਼ ਦੀਆਂ 69 ਨਦੀਆਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਲੀਡ ਹੈ, 25 ਤੋਂ ਜਿਆਦਾ ਨਦੀਆਂ ਵਿੱਚ ਨਿਕੇਲ ਦਾ ਜ਼ੋਰ ਹੈ ਤਾਂ 137 ਨਦੀਆਂ ਵਿੱਚ ਲੋਹੇ ਨੇ ਜਾਨਲੇਵਾ ਸ਼ਕਲ ਅਖਤਿਆਰ ਕਰ ਰੱਖੀ ਹੈ| ਗੰਗਾ ਦੀ ਗੰਦਗੀ ਤਾਂ ਨਿਤ ਨਵੇਂ ਕੀਰਤੀਮਾਨ ਸਥਾਪਤ ਕਰਦੀ ਜਾ ਰਹੀ ਹੈ|
ਪਿਛਲੇ ਹੀ ਸਾਲ ਰਾਸ਼ਟਰੀ ਹਰਿਤ ਨਿਆਂਧਿਕਰਣ ਨੇ ਗੰਗਾ ਦੀ ਸਫਾਈ ਤੇ ਸਾਫ ਕਿਹਾ ਕਿ ਹਜਾਰਾਂ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਇਸ ਨਦੀ ਦੀ ਗੁਣਵੱਤਾ ਵਿੱਚ ਰੱਤੀ ਭਰ ਵੀ ਸੁਧਾਰ ਨਹੀਂ ਦਿਖਿਆ ਹੈ| ਜੰਗਲਾਂ ਅਤੇ ਪਹਾੜਾਂ ਦਾ ਹਾਲ ਇਸ ਅੰਕੜੇ ਨਾਲ ਸਮਝਿਆ ਜਾ ਸਕਦਾ ਹੈ ਕਿ ਇਕੱਲੇ ਉਤਰਾਖੰਡ ਵਿੱਚ ਅਸੀਂ ਵਿਕਾਸ ਦੇ ਨਾਮ ਤੇ ਹਜਾਰ ਵਰਗ ਕਿਲੋਮੀਟਰ ਜੰਗਲ ਅਤੇ ਪਹਾੜ ਕੱਟ ਕੇ ਕਿਨਾਰੇ ਸੁੱਟ ਦਿੱਤੇ ਹਨ| ਸ਼ਹਿਰੀ ਹਵਾ ਬਾਰੇ ਵਿੱਚ ਅੰਕੜੇ ਆਉਂਦੇ ਰਹਿੰਦੇ ਹਨ|
ਪਿਛਲੇ ਮਹੀਨੇ ਹੀ ਇੱਕ ਸਮਾਰਟਫੋਨ ਐਪ ਨੇ ਨਤੀਜਾ ਕੱਢਿਆ ਕਿ ਦਿੱਲੀ -ਐਨਸੀਆਰ ਵਿੱਚ ਰਹਿਣ ਵਾਲੇ ਲੋਕ ਦਿਨ ਭਰ ਵਿੱਚ ਔਸਤਨ ਸੱਤ ਸਿਗਰਟਾਂ ਦੇ ਬਰਾਬਰ ਧੂੰਆਂ ਨਿਗਲ ਰਹੇ ਹਨ| ਮੁੰਬਈ – ਕੋਲਕਾਤਾ ਵਿੱਚ ਇਹ ਅੰਕੜਾ ਤਿੰਨ ਤੋਂ ਚਾਰ ਸਿਗਰਟ ਦੇ ਧੂੰਏ ਦੇ ਬਰਾਬਰ ਨਿਕਲ ਕੇ ਆਇਆ| ਧੂੰਏ ਦਾ ਇਹ ਹਿਸਾਬ ਚੀਨ, ਬ੍ਰਿਟੇਨ, ਆਸਟ੍ਰੇਲੀਆ ਅਤੇ ਅਮਰੀਕਾ ਤੋਂ ਵੀ ਜ਼ਿਆਦਾ ਹੈ| ਇਸ ਵਿੱਚ ਰਾਹਤ ਦੀ ਗੱਲ ਬਸ ਇੰਨੀ ਹੀ ਬਚਦੀ ਹੈ ਕਿ ਯੂਰਪ ਦੀ ਤਰ੍ਹਾਂ ਆਪਣੇ ਇੱਥੇ ਵੀ ਸਮੁੰਦਰੀ ਤਟਾਂ ਨੂੰ ਸਾਫ਼ ਕੀਤਾ ਜਾਵੇਗਾ, ਪਰੰਤੂ ਸਾਡੀਆਂ ਨਦੀਆਂ ਸਮੁੰਦਰ ਤੱਕ ਜੋ ਜਹਿਰ ਲੈ ਕੇ ਪਹੁੰਚ ਰਹੀਆਂ ਹਨ, ਉਨ੍ਹਾਂ ਬਾਰੇ ਹੁਣ ਭਾਸ਼ਣਾਂ ਤੋਂ ਇਲਾਵਾ ਕੋਈ ਠੋਸ ਕੰਮ ਹੁੰਦਾ ਨਹੀਂ ਦਿੱਖ ਰਿਹਾ|
ਨਵਦੀਪ ਸਿੰਘ

Leave a Reply

Your email address will not be published. Required fields are marked *