ਦੇਸ਼ ਦੀ ਆਰਥਿਕ ਸਥਿਤੀ ਦੀ ਗੁੰਝਲਦਾਰ ਹਾਲਤ

ਪਿਤਾ ਨੂੰ ਬੇਟੇ ਨੇ ਜਵਾਬ ਦਿੱਤਾ ( ਚਰਚਾ ਹੈ ਕਿ ਦਿਵਾਇਆ ਗਿਆ )| ਯਸ਼ਵੰਤ ਸਿਨਹਾ ਨੇ ਕਿਹਾ ਕਿ ਦੇਸ਼ ਦੀ ਬਦਹਾਲ ਹੁੰਦੀ ਆਰਥਿਕ ਹਾਲਤ ਬਾਰੇ ਉਹ ਨਹੀਂ ਬੋਲਣਗੇ, ਇਹ ਉਨ੍ਹਾਂ ਦਾ ਆਪਣੇ ‘ਰਾਸ਼ਟਰੀ ਕਰਤੱਵ’ ਤੋਂ ਖੁੰਝਣਾ ਹੋਵੇਗਾ| ਤਾਂ ਅਗਲੇ ਦਿਨ ਉਹਨਾਂ ਦੇ ਬੇਟੇ – ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਟਾਈਮਸ ਆਫ ਇੰਡੀਆ ਵਿੱਚ ਲੇਖ ਲਿਖ ਕੇ ਜਵਾਬ ਦਿੱਤਾ| ਜਯੰਤ ਸਿਨਹਾ ਦੇ ਲੇਖ ਦਾ ਸਾਰ ਹੈ ਕਿ ਸਭ ਠੀਕ-ਠਾਕ ਹੈ| ਦੇਸ਼ ਤੇਜੀ ਨਾਲ ਤਰੱਕੀ ਕਰ ਰਿਹਾ ਹੈ|
ਪਰੰਤੂ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਨਿਜੀ ਨਿਵੇਸ਼ ਦੀ ਦਰ ਕਿਉਂ ਨਕਾਰਾਤਮਕ ਹੋ ਗਈ ਹੈ| ਕੰਪਨੀਆਂ ਦੀ ਕਰਜ ਲੈਣ ਦੀ ਦਰ ਕਿਉਂ ਨਹੀਂ ਵੱਧ ਰਹੀ| ਬਿਜਲੀ ਦੀ ਮੰਗ ਕਿਉਂ ਠਹਿਰੀ ਹੋਈ ਹੈ| ਬੁੱਧਵਾਰ ਨੂੰ ਸਿਆਸੀ ਸੰਕੇਤਾਂ ਨਾਲ ਜਾਹਿਰ ਸੀ ਕਿ ਯਸ਼ਵੰਤ ਸਿਨਹਾ ਦੇ ਲੇਖ ਨਾਲ ਭਾਜਪਾ ਖੇਮਾ ਦੁੱਖੀ ਹੈ, ਤਾਂ ਉਸ ਨੇ ਤਿੰਨ ਤਰ੍ਹਾਂ ਨਾਲ ਉਸਦਾ ਜਵਾਬ ਤਿਆਰ ਕੀਤਾ| ਬੁਲਾਰਿਆਂ ਨੂੰ ਹਰੀ-ਭਰੀ ਆਰਥਿਕ ਤਸਵੀਰ ਪੇਸ਼ ਕਰਨ ਵਿੱਚ ਲਗਾਇਆ ਗਿਆ, ਕੋਸ਼ਿਸ਼ ਹੋਈ ਕਿ ਯਸ਼ਵੰਤ ਸਿਨਹਾ ਦੇ ਲੇਖ ਤੇ ਮੀਡੀਆ ਦੀ ਚਰਚਾ ਕੇਂਦਰਿਤ ਨਾ ਹੋਵੇ ਅਤੇ ਸਿਨਹਾ ਦੇ ਮਕਸਦ ਤੇ ਸਵਾਲ ਖੜੇ ਕੀਤੇ ਜਾਣ| ਹਰੀ-ਭਰੀ ਤਸਵੀਰ ਪੇਸ਼ ਕਰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਾਰਾਂ ਦੀ ਵਿਕਰੀ ਵਧੀ ਹੈ, ਫਲਿਪਕਾਰਟ ਵਰਗੇ ਆਨਲਾਈਨ ਮਾਧਿਅਮਾਂ ਨਾਲ ਲੱਖਾਂ ਮੋਬਾਈਲ ਫੋਨ ਵਿਕ ਰਹੇ ਹਨ ਅਤੇ ਮੁਦਰਾਸਫੀਤੀ ਕਿੰਨੇ ਕਾਬੂ ਵਿੱਚ ਹੈ| ਇਹਨਾਂ ਸਾਰਿਆ ਨੂੰ ਦੇਸ਼ ਵਿੱਚ ਵੱਧਦੀ ਖੁਸ਼ਹਾਲੀ ਦਾ ਸੰਕੇਤ ਦੱਸਿਆ ਗਿਆ| ਪਰੰਤੂ ਬਿਹਤਰ ਇਹ ਹੁੰਦਾ ਕਿ ਭਾਜਪਾ ਦੇ ਕਰਤਾ-ਧਰਤਾ ਆਪਣੀ ਪਾਰਟੀ ਦੇ ਵਰਕਰਾਂ ਨਾਲ ਸੰਵਾਦ ਕਰਦੇ| ਮਸਲਨ, ਆਗਰਾ ਤੋਂ ਆਈ ਇੱਕ ਖਬਰ ਵਿੱਚ ਭਾਜਪਾ ਅਤੇ ਸੰਘ ਵਰਕਰਾਂ ਨੂੰ ਇਹ ਕਹਿੰਦੇ ਦੱਸਿਆ ਗਿਆ ਹੈ ਕਿ ਜ਼ਮੀਨ ਉਤੇ ਹਾਲਤ ਬਹੁਤ ਖ਼ਰਾਬ ਹਨ, ਇਸ ਲਈ ਆਮਜਨ ਨਾਲ ਬਿਹਤਰੀਨ ਸੁਰਖੀਆਂ ਦੀ ਚਰਚਾ ਕਰਨਾ ਮੁਸ਼ਕਿਲ ਹੋ ਰਿਹਾ ਹੈ| ਦੋ ਸਾਲ ਪਹਿਲਾਂ ਅਰੁਣ ਸ਼ੌਰੀ ਨੇ ਕਿਹਾ ਸੀ ਕਿ ਇਸ ਸਰਕਾਰ ਦੀ ਪਹਿਲ ਅਰਥ ਵਿਵਸਥਾ ਨਹੀਂ, ਬਲਕਿ ਆਰਥਿਕ ਸੁਰਖੀਆਂ ਨੂੰ ਸੰਭਾਲਨਾ ਹੈ| ਸਰਕਾਰ ਦੇ ਆਰਥਿਕ ਪ੍ਰਦਰਸ਼ਨ ਤੇ ਅਸੰਤੋਸ਼ ਜਤਾਉਣ ਵਾਲਿਆਂ ਵਿੱਚ ਅੱਗੇ ਚੱਲ ਕੇ ਸੁਬਰਹਮਣੀਅਮ ਸਵਾਮੀ, ਸ. ਗੁਰੁਮੂਰਤੀ ਅਤੇ ਯਸ਼ਵੰਤ ਸਿਨਹਾ ਵਰਗੇ ਲੋਕ ਵੀ ਸ਼ਾਮਿਲ ਹੋਏ ਹਨ| ਕੀ ਇਹਨਾਂ ਸਾਰਿਆਂ ਨੂੰ ਜਵਾਬ ਦਿੱਤੇ ਜਾਣ ਦੀ ਜ਼ਰੂਰਤ ਹੈ? ਭਾਜਪਾ ਆਤਮ – ਮੰਥਨ ਕਰੇ ਤਾਂ ਪਾਵੇਗੀ ਕਿ ਇਹ ਉਸ ਦੇ ਸਮਰਥਕ ਹਨ, ਪਰੰਤੂ ਚਾਹੁੰਦੇ ਹਨ ਕਿ ਸਰਕਾਰ ਸੁਧਾਰ ਦੇ ਕਦਮ ਚੁੱਕੇ| ਪਰ ਪਾਰਟੀ ਅਤੇ ਸਰਕਾਰ ਦੀ ਅਗਵਾਈ ਦਾ ਨਜਰੀਆ ਹੈ ਕਿ ਹਕੀਕਤ ਨੂੰ ਸੁਰਖੀਆਂ ਵਿੱਚ ਨਾ ਆਉਣ ਦਿਓ- ਸਭ ਠੀਕ ਹੋ ਜਾਵੇਗਾ! ਮੋਦੀ ਸਰਕਾਰ ਨੇ ਅਜਿਹਾ ਹੀ ਸ਼ੁਤੁਰਮੁਰਗੀ ਰੁਖ਼ ਅਪਣਾ ਲਿਆ| ਇਸ ਹਾਲ ਵਿੱਚ ਰੱਬ ਨੂੰ ਹੀ ਉਸਦਾ ਅਤੇ ਦੇਸ਼ ਦਾ ਭਲਾ ਕਰਨ ਦੀ ਅਰਦਾਸ ਕੀਤੀ ਜਾ ਸਕਦੀ ਹੈ|
ਕਿਰਨ ਅਰੋੜਾ

Leave a Reply

Your email address will not be published. Required fields are marked *