ਦੇਸ਼ ਦੀ ਤਕਨੀਕੀ ਸਿੱਖਿਆ ਪ੍ਰ੍ਰਣਾਲੀ ਵਿੱਚ ਸੁਧਾਰ ਲਿਆਵੇਗੀ ਆਲ ਇੰਡੀਆ ਕੌਂਸਲ : ਪੂਨੀਆ

ਐਸ ਏ ਅੇਸ ਨਗਰ,10 ਨਵੰਬਰ (ਸ.ਬ.) ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੁਕੇਸ਼ਨ ਦੇ ਅਧੀਨ 10,000 ਤਂੋ ਵੱਧ ਸੰਸਥਾਵਾਂ ਵਿੱਚ ਪੜ੍ਹਦੇ 35 ਲੱਖ ਤੋਂ ਵੱਧ ਨੌਜਵਾਨਾਂ ਨੂੰ ਹੋਰ ਹੁਨਰਮੰਦ ਅਤੇ ਉਦਯੋਗਿਕ ਮੁਹਾਰਤ ਦੇਣ ਲਈ ਆਲ ਇੰਡੀਆ ਕਂੌਸਲ ਆਪਣੇ ਪਾਠਕ੍ਰਮ ਵਿੱਚ ਸੁਧਾਰ ਕਰ ਰਹੀ ਹੈ, ਇਹ ਵਿਚਾਰ ਆਲ ਇੰਡੀਆ ਕੌਂਸਲ ਦੇ ਵਾਈਸ ਚੈਅਰਮੈਨ ਡਾ. ਐਮ ਪੀ ਪੁਨੀਆ ਨੇ ਫੈਡਰੇਸ਼ਨ ਆਫ ਸੈਲਫ ਫਾਂਇੰਨਸਿੰਗ ਟੈਕਨੀਕਲ ਇੰਸਟੀਚਿਊਸ਼ਨਸ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ|
ਉਹਨਾਂ ਕਿਹਾ ਕਿ ਏ. ਆਈ.ਸੀ.ਟੀ. ਨੇ ਉਦਯੋਗ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੰਜੀਨੀਅਰਿੰਗ ਸਿਲੇਬਸ ਨੂੰ ਪੁਨਰਗਠਨ ਕਰਨ ਤੇ ਜ਼ੋਰ ਦਿੱਤਾ ਹੈ| ਇਸ ਤੋਂ ਇਲਾਵਾ ਇੰਟਰਨਸ਼ਿਪ ਪ੍ਰੋਗਰਾਮਾਂ, ਸਟਾਰਟ ਅਪ ਅਤੇ ਐਂਟਰਪ੍ਰੈਨਯੋਰਸ਼ਿਪ, ਇੰਸਟੀਚਿਊਸ਼ਨਾਂ ਦੇ ਮਾਨਤਾ, ਅਧਿਆਪਕਾਂ ਲਈ ਪ੍ਰੇਰਨਾ ਪ੍ਰੋਗ੍ਰਾਮ, ਮਾਡਲ ਐਗਜ਼ਾਮ ਫਾਰਮੈਟ ਆਦਿ ਨੂੰ ਮਜ਼ਬੂਤ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਸੋਧੇ ਗਏ ਸਿਲੇਬਸ ਦੇ ਤਹਿਤ ਥਿਊਰੀ ਲਈ ਲੋਂੜੀਦੇ ਕਰੈਡਿਟ ਨੂੰ 220 ਤੋਂ ਘੱਟ ਕਰਕੇ 160 ਕਰ ਦਿੱਤਾ ਗਿਆ ਹੈ| ਇਹ ਵੀ ਲਾਜ਼ਮੀ ਬਣਾ ਦਿੱਤਾ ਗਿਆ ਹੈ ਕਿ 160 ਵਿੱਚੋਂ 14 ਕ੍ਰੈਡਿਟ ਗਰਮੀਆਂ ਦੀ ਇੰਟਰਨਸ਼ਿਪ ਲਈ ਹੋਣਗੇ| ਨਵੇਂ ਪਾਠਕ੍ਰਮ ਸਿਧਾਂਤ ਦੇ ਅਨੁਸਾਰ ਥਿTਰੀ ਦੇ ਬਜਾਏ ਪ੍ਰਯੋਗਸ਼ਾਲਾ ਤੇ ਜਿਆਦਾ ਧਿਆਨ ਦਿੱਤਾ ਜਾਵੇਗਾ| ਨਵੇਂ ਪਾਠਕ੍ਰਮ ਦੇ ਅਧੀਨ, ਵਿਦਿਆਰਥੀਆਂ ਨੂੰ ਉਦਯੋਗ ਵਿੱਚ ਲਗਭਗ ਦੋ ਤਿੰਨ ਮਹੀਨਿਆਂ ਲਈ ਟ੍ਰੇਨੀ ਦੇ ਤੌਰ ਤੇ ਕੰਮ ਕਰਨਾ ਲਾਜ਼ਮੀ ਹੋਵੇਗਾ| ਇੱਥੋਂ ਤੱਕ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਲੌਂੜੀਦੇ ਹੁਨਰ ਹਾਸਿਲ ਕਰਨ ਲਈ ਉਹਨਾਂ ਨੂੰ ਯੋਗ ਬਣਾਇਆ ਜਾਵੇਗਾ| ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਵੀ ਸੰਬੋਧਨ ਕੀਤਾ| ਮੀਟਿੰਗ ਵਿੱਚ ਪੰਜਾਬ, ਤਾਮਿਲਨਾਡੂ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਕੇਰਲ ਆਦਿ ਸਮੇਤ ਹੋਰ ਰਾਜਾਂ ਦੇ ਵਫਦਾਂ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *