ਦੇਸ਼ ਦੀ ਸਭ ਤੋਂ ਭਾਰੀ ਸੈਟੇਲਾਈਟ ਜੀ ਐਸ ਏ ਟੀ-11 ਸਫਲਤਾਪੂਰਵਕ ਲਾਂਚ

ਬੈਂਗਲੁਰੂ, 5 ਦਸੰਬਰ (ਸ.ਬ.) ਦੇਸ਼ ਦੇ ਸਭ ਤੋਂ ਭਾਰੇ, ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਉਪਗ੍ਰਹਿ ਜੀਸੈਟ-11 ਨੂੰ ਅੱਜ ਤੜਕੇ ਫ੍ਰੈਂਚ ਗੁਆਨਾ ਸਪੇਸ ਸੈਂਟਰ ਤੋਂ ਏਰਿਅਨਸਪੇਸ ਰਾਕੇਟ ਦੀ ਮਦਦ ਨਾਲ ਸਫਲਤਾਪੂਰਵਕ ਲਾਂਚ ਕੀਤਾ ਗਿਆ| ਕੋਉਰੋ ਵਿੱਚ ਏਰਿਅਨ ਲਾਂਚ ਕੰਪਲੈਕਸ ਤੋਂ ਭਾਰਤੀ ਸਮੇਂ ਮੁਤਾਬਕ 2: 07 ਤੇ ਲਾਂਚ ਕੀਤਾ ਗਿਆ| ਇਸ ਨਾਲ ਇੰਟਰਨੈਟ ਦੀ ਸਪੀਡ ਵਿੱਚ ਵਾਧਾ ਹੋਵੇਗਾ|
ਉਪਗ੍ਰਹਿ ਪੂਰੇ ਦੇਸ਼ ਵਿੱਚ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਵਿੱਚ ਇਕ ਮਹੱਤਵਪੂਰਣ ਭੂਮਿਕਾ ਨਿਭਾਵੇਗਾ ਅਤੇ ਨਵੀਂ ਪੀੜੀ ਦੇ ਪ੍ਰਯੋਗਾਂ ਨੂੰ ਲੈ ਕੇ ਇਕ ਮੰਚ ਵੀ ਪ੍ਰਦਾਨ ਕਰੇਗਾ| ਇਸਰੋ ਦੇ ਪ੍ਰਧਾਨ ਨੇ ਦੱਸਿਆ ਕਿ ਜੀਸੈਟ-11 ਭਾਰਤ ਲਈ ਪੁਲਾੜ ਦੇ ਖੇਤਰ ਵਿੱਚ ਸਭ ਤੋਂ ਵਧੀਆ ਸਿੱਧ ਹੋਵੇਗਾ| ਇਹ ਦੇਸ਼ ਨੂੰ 16 ਜੀ. ਬੀ. ਪੀ. ਐਸ. ਵਾਂਗ ਡਾਟਾ ਲਿੰਕ ਸੇਵਾ ਪ੍ਰਦਾਨ ਕਰੇਗਾ| ਉਪਗ੍ਰਹਿ ਵਿੱਚ 38 ਸਪਾਟ ਬੀਮ ਦੇ ਨਾਲ-ਨਾਲ 8 ਉਪ ਬੀਮ ਹਨ ਜੋ ਦੂਰ-ਦਰਾੜੇ ਦੇ ਸਥਾਨਾਂ ਸਮੇਤ ਪੂਰੇ ਦੇਸ਼ ਨੂੰ ਕਵਰ ਕਰੇਗਾ| ਉਨ੍ਹਾਂ ਨੇ ਕਿਹਾ ਕਿ 5, 854 ਕਿਲੋ ਭਾਰ ਵਾਲਾ ਜੀਸੈੱਟ-11 ਦਾ ਜੀਵਨਕਾਲ 15 ਸਾਲ ਤੋਂ ਵਧੇਰੇ ਹੋਵੇਗਾ|

Leave a Reply

Your email address will not be published. Required fields are marked *