ਦੇਸ਼ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰਨ ਦੀ ਤਿਆਰੀ?

ਘਰਾਂ ਵਿੱਚ ਬਾਲਣ ਅਤੇ ਰੌਸ਼ਨੀ ਲਈ ਕੈਰੋਸਿਨ ਮਤਲਬ ਮਿੱਟੀ ਦੇ ਤੇਲ ਦੇ ਇਸਤੇਮਾਲ ਦੀ ਜ਼ਰੂਰਤ ਖਤਮ ਕਰਨ ਦੀ ਤਿਆਰੀ ਸਿਰਫ ਇਹੀ ਨਹੀਂ ਦੱਸਦੀ ਕਿ ਕੇਂਦਰ ਸਰਕਾਰ ਇੱਕ ਹੋਰ ਵੱਡਾ ਕੰਮ ਹੱਥ ਵਿੱਚ ਲੈਣ ਜਾ ਰਹੀ ਹੈ, ਸਗੋਂ ਇਹ ਵੀ ਜ਼ਾਹਰ ਕਰਦੀ ਹੈ ਕਿ ਹਰ ਘਰ ਨੂੰ ਬਿਜਲੀ ਪਹੁੰਚਾਉਣ ਦਾ ਉਸਦਾ ਟੀਚਾ ਪੂਰਾ ਹੋਣ ਦੇ ਨੇੜੇ ਹੈ| ਹਾਲਾਂਕਿ ਕੇਂਦਰ ਸਰਕਾਰ ਉੱਜਵਲਾ ਯੋਜਨਾ ਦੇ ਤਹਿਤ ਹਰ ਗਰੀਬ ਦੇ ਘਰ ਨੂੰ ਰਸੋਈ ਗੈਸ ਨਾਲ ਲੈਸ ਕਰਨ ਵਿੱਚ ਪਹਿਲਾਂ ਤੋਂ ਹੀ ਜੁਟੀ ਹੈ, ਇਸ ਲਈ ਇਹ ਸੁਭਾਵਿਕ ਹੈ ਕਿ ਘਰਾਂ ਵਿੱਚ ਕੈਰੋਸਿਨ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਏ ਜਾਣ| ਇਹ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਹੁਣ ਦੇਸ਼ ਦੇ ਕੁਝ ਪੇਂਡੂ ਹਿੱਸੇ ਹੀ ਅਜਿਹੇ ਰਹਿ ਗਏ ਹਨ, ਜਿੱਥੇ ਲੋਕ ਘਰਾਂ ਵਿੱਚ ਰੌਸ਼ਨੀ ਲਈ ਕੈਰੋਸਿਨ ਦਾ ਇਸਤੇਮਾਲ ਕਰਦੇ ਹਨ| ਇਹਨਾਂ ਘਰਾਂ ਵਿੱਚ ਬਿਜਲੀ ਪਹੁੰਚਾਉਣ ਦੇ ਨਾਲ ਹੀ ਕੈਰੋਸਿਨ ਦੇ ਇਸਤੇਮਾਲ ਦੀ ਜ਼ਰੂਰਤ ਖਤਮ ਹੋ ਜਾਵੇਗੀ |
ਇਸ ਮਾਮਲੇ ਵਿੱਚ ਸਿਰਫ ਇਹੀ ਨਹੀਂ ਵੇਖਣਾ ਕਿ ਬਚੇ – ਖੁਚੇ ਘਰਾਂ ਨੂੰ ਕੈਰੋਸਿਨ ਮੁਕਤ ਕਰਨ ਦੇ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਤੇ ਖੁਰਾਕ ਅਤੇ ਨਾਗਰਿਕ ਸਪਲਾਈ ਮੰਤਰਾਲਾ ਕੀ ਕਹਿੰਦਾ ਹੈ, ਸਗੋਂ ਇਹ ਵੀ ਵੇਖਣਾ ਹੋਵੇਗਾ ਕਿ ਰਾਜ ਸਰਕਾਰਾਂ ਕੀ ਕਹਿੰਦੀਆਂ ਹਨ? ਧਿਆਨ ਰਹੇ ਕਿ ਕਈ ਰਾਜ ਸਰਕਾਰਾਂ ਕੈਰੋਸਿਨ ਨੂੰ ਗਰੀਬਾਂ ਦਾ ਬਾਲਣ ਕਹਿ ਕੇ ਉਸਦਾ ਕੋਟਾ ਘੱਟ ਨਾ ਕਰਨ ਦੀ ਮੰਗ ਕਰਦੀਆਂ ਰਹਿੰਦੀਆਂ ਹਨ| ਉਨ੍ਹਾਂ ਨੂੰ ਸਕਾਰਾਤਮਕ ਰਵਈਏ ਦੇ ਨਾਲ ਅੱਗੇ ਆਉਂਦੇ ਹੋਏ ਇਹ ਵੀ ਸਮਝਣਾ ਚਾਹੀਦਾ ਹੈ ਕਿ ਕੈਰੋਸਿਨ ਦੀ ਵੱਡੇ ਪੱਧਰ ਤੇ ਕਾਲਾਬਾਜਾਰੀ ਹੁੰਦੀ ਹੈ| ਕਹਿਣ ਨੂੰ ਤਾਂ ਕੈਰੋਸਿਨ ਗਰੀਬ ਦਾ ਬਾਲਣ ਹੈ, ਪਰ ਸੱਚਾਈ ਇਹ ਹੈ ਕਿ ਉਸਦਾ ਵੱਡੇ ਪੱਧਰ ਤੇ ਦੁਰਪਯੋਗ ਕੀਤਾ ਜਾਂਦਾ ਹੈ| ਇਹ ਇੱਕ ਸਚਾਈ ਹੈ ਕਿ ਕੈਰੋਸਿਨ ਨੂੰ ਵੱਡੀ ਮਾਤਰਾ ਵਿੱਚ ਚੋਰੀ- ਛਿਪੇ ਨਾ ਸਿਰਫ ਡੀਜਲ ਵਿੱਚ ਮਿਲਾਇਆ ਜਾਂਦਾ ਹੈ , ਸਗੋਂ ਉਸਦਾ ਉਦਯੋਗਿਕ ਇਸਤੇਮਾਲ ਵੀ ਹੁੰਦਾ ਹੈ|
ਇਸ ਇਲਜ਼ਾਮ ਵਿੱਚ ਇੱਕ ਵੱਡੀ ਹੱਦ ਤੱਕ ਸੱਚਾਈ ਹੈ ਕਿ ਗਰੀਬ ਦਾ ਬਾਲਣ ਕਾਲਾਬਾਜਾਰੀਆਂ ਦੇ ਹਿੱਤ ਸਾਧਣ ਦਾ ਕੰਮ ਕਰਦਾ ਹੈ| ਬਹੁਤ ਦਿਨ ਨਹੀਂ ਹੋਏ ਜਦੋਂ ਪੈਟਰੋਲਿਅਮ ਮੰਤਰਾਲਾ ਨੇ ਇਹ ਅਨੁਮਾਨ ਲਗਾਇਆ ਸੀ ਕਿ ਕਰੀਬ 40 ਫ਼ੀਸਦੀ ਕੈਰੋਸਿਨ ਦਾ ਇਸਤੇਮਾਲ ਮਿਲਾਵਟ ਲਈ ਕੀਤਾ ਜਾਂਦਾ ਹੈ| ਕੈਰੋਸਿਨ ਰਾਹੀਂ ਸਿਰਫ ਗਰੀਬ ਦੇ ਨਾਮ ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਲੁੱਟ ਹੀ ਨਹੀਂ ਹੁੰਦੀ, ਸਗੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਵੀ ਹੁੰਦੇ ਹਨ| ਜੇਕਰ ਕੈਰੋਸਿਨ ਦੇ ਇਸਤੇਮਾਲ ਨੂੰ ਰੋਕਿਆ ਜਾ ਸਕੇ ਤਾਂ ਉਸ ਉੱਤੇ ਸਬਸਿਡੀ ਦੇ ਤੌਰ ਤੇ ਦਿੱਤੇ ਜਾਣ ਵਾਲੇ ਹਜਾਰਾਂ ਕਰੋੜ ਰੁਪਏ ਦੀ ਬਚਤ ਹੋਵੇਗੀ| ਇਸ ਬਚਤ ਨੂੰ ਗਰੀਬਾਂ ਦੇ ਕਲਿਆਣ ਵਿੱਚ ਇਸਤੇਮਾਲ ਕਰਨ ਨਾਲ ਇੱਕ ਤਾਂ ਉਹ ਸ਼ਕਤੀਸ਼ਾਲੀ ਬਣਨਗੇ ਅਤੇ ਦੂਜਾ, ਵਾਤਾਵਰਣ ਦੀ ਵੀ ਰੱਖਿਆ ਹੋਵੇਗੀ|
ਘਰਾਂ ਵਿੱਚ ਕੈਰੋਸਿਨ ਦਾ ਇਸਤੇਮਾਲ ਖਤਮ ਕਰਨ ਦੀ ਜ਼ਰੂਰਤ ਇਸ ਲਈ ਵੀ ਹੈ, ਕਿਉਂਕਿ ਅੰਕੜੇ ਇਹ ਦੱਸਦੇ ਹਨ ਕਿ ਉਸਦੀ ਖਪਤ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ| ਕਰੀਬ ਡੇਢ ਦਹਾਕੇ ਪਹਿਲਾਂ ਲਗਭਗ 90-95 ਲੱਖ ਮੀਟਰਿਕ ਟਨ ਕੈਰੋਸਿਨ ਦੀ ਖਪਤ ਹੁੰਦੀ ਸੀ| ਅੱਜ ਉਸਦੀ ਖਪਤ ਘੱਟ ਕੇ 25-26 ਲੱਖ ਮੀਟਰਿਕ ਟਨ ਰਹਿ ਗਈ ਹੈ| ਹੈਰਾਨੀ ਨਹੀਂ ਕਿ ਹੁਣੇ ਵੀ ਇਸਦੇ ਇੱਕ ਹਿੱਸੇ ਦਾ ਦੁਰਉਪਯੋਗ ਹੁੰਦਾ ਹੋਵੇ| ਇਹ ਸੰਭਵ ਹੈ ਕਿ ਕੈਰੋਸਿਨ ਦੀ ਖਪਤ ਕਾਬੂ ਕਰਨ ਦੇ ਅਭਿਆਨ ਦੇ ਅਰੰਭ ਵਿੱਚ ਕੁੱਝ ਲੋਕਾਂ ਨੂੰ ਸਮੱਸਿਆ ਆਵੇ, ਪਰ ਇਸ ਗੱਲ ਦੀ ਅਨਦੇਖੀ ਨਹੀਂ ਕੀਤੀ ਜਾ ਸਕਦੀ ਕਿ ਕਈ ਰਾਜ ਕੈਰੋਸਿਨ ਮੁਕਤ ਹੋ ਚੁੱਕੇ ਹਨ| ਇਹ ਰਾਜ ਇਹੀ ਦੱਸਦੇ ਹਨ ਕਿ ਗਰੀਬਾਂ ਨੂੰ ਰਸੋਈ ਗੈਸ ਦੇਣ ਅਤੇ ਹਰ ਘਰ ਬਿਜਲੀ ਪਹੁੰਚਾਉਣ ਦੀਆਂ ਯੋਜਨਾਵਾਂ ਨੇ ਸਚਮੁੱਚ ਅਸਰ ਵਿਖਾਇਆ ਹੈ|
ਨੀਰਜ ਕੁਮਾਰ

Leave a Reply

Your email address will not be published. Required fields are marked *