ਦੇਸ਼ ਭਰ ਦੇ ਪੁੱਲਾਂ ਦੀ ”ਸੇਫਟੀ ਆਡਿਟਿੰਗ” ਜਰੂਰੀ

ਕੋਲਕਾਤਾ ਵਿੱਚ ਇੱਕ 40 ਸਾਲ ਪੁਰਾਣੇ ਪੁੱਲ ਦੇ ਡਿੱਗਣ ਦੀ ਘਟਨਾ ਬਹੁਤ ਦੁਖਦਾਈ ਹੈ| ਮੰਗਲਵਾਰ ਸ਼ਾਮ ਦੱਖਣ ਕੋਲਕਾਤਾ ਦੇ ਮਾਜੇਰਹਾਟ ਵਿੱਚ ਇਸ ਪੁੱਲ ਦੇ ਡਿੱਗਣ ਨਾਲ ਹੋਏ ਜਾਨ – ਮਾਲ ਦੇ ਨੁਕਸਾਨ ਦਾ ਪੂਰਾ ਬਿਊਰਾ ਆਉਣਾ ਬਾਕੀ ਹੈ| ਕੁੱਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਾਲ ਹੀ ਮੈਟਰੋ ਰੇਲਵੇ ਦੇ ਖੰਭਿਆਂ ਦੇ ਨਿਰਮਾਣ ਦੇ ਕਾਰਨ ਪੁੱਲ ਕਮਜੋਰ ਹੋਇਆ ਹੈ ਪਰੰਤੂ ਮਾਹਿਰਾਂ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ| ਕੁੱਝ ਸਮਾਂ ਪਹਿਲਾਂ ਪੁੱਲ ਨੂੰ ਲੈ ਕੇ ਸ਼ਿਕਾਇਤਾਂ ਆਈਆਂ ਸਨ ਪਰੰਤੂ ਲੱਗਦਾ ਹੈ ਉਸ ਉਤੇ ਧਿਆਨ ਨਹੀਂ ਦਿੱਤਾ ਗਿਆ| ਬੀਤੇ 3 ਸਾਲਾਂ ਵਿੱਚ ਕੋਲਕਾਤਾ ਵਿੱਚ ਇਹ ਦੂਜਾ ਫਲਾਈਓਵਰ ਹਾਦਸਾ ਹੈ| 2016 ਵਿੱਚ ਉਤਰੀ ਕੋਲਕਾਤਾ ਦੇ ਭੀੜ – ਭਾੜ ਵਾਲੇ ਵੱਡੇ ਬਾਜ਼ਾਰ ਇਲਾਕੇ ਵਿੱਚ ਨਿਰਮਾਣ ਅਧੀਨ ਵਿਵੇਕਾਨੰਦ ਪੁੱਲ ਡਿੱਗ ਗਿਆ ਸੀ ਜਿਸਦੇ ਨਾਲ 26 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਰੀਬ 90 ਵਿਅਕਤੀ ਜਖ਼ਮੀ ਹੋ ਗਏ ਸਨ| ਦੇਸ਼ ਭਰ ਵਿੱਚ ਪੁਲਾਂ, ਫਲਾਈਓਵਰਾਂ ਦੇ ਡਿੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹੈ| ਇਸ ਸਾਲ ਮਈ ਵਿੱਚ ਵਾਰਾਣਸੀ ਵਿੱਚ ਨਿਰਮਾਣ ਅਧੀਨ ਫਲਾਈਓਵਰ ਡਿੱਗ ਗਿਆ ਸੀ, ਜਿਸ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ|
ਪਿਛਲੇ ਸਾਲ ਗੋਆ ਵਿੱਚ ਇੱਕ ਪੁੱਲ ਟੁੱਟ ਗਿਆ ਸੀ, ਜਿਸ ਵਿੱਚ ਕਈ ਲੋਕ ਨਦੀ ਵਿੱਚ ਰੁੜ੍ਹ ਗਏ ਸਨ| 2016 ਵਿੱਚ ਗੋਮਤੀ ਨਦੀ ਦੇ ਉਤੇ ਬਣੇ ਇੱਕ ਪੁੱਲ ਦਾ ਵੱਡਾ ਹਿੱਸਾ ਡਿੱਗ ਗਿਆ ਸੀ , ਹਾਲਾਂਕਿ ਉਸ ਨਾਲ ਵੱਡਾ ਨੁਕਸਾਨ ਨਹੀਂ ਹੋਇਆ ਸੀ| ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ( ਐਨਸੀਆਰਬੀ) ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰ ਰੋਜ ਸੱਤ ਢਾਂਚੇ ਡਿੱਗਦੇ ਹਨ, ਚਾਹੇ ਉਹ ਪੁੱਲ ਹੋਣ ਜਾਂ ਭਵਨ| ਉਸਦੇ ਅੰਕੜਿਆਂ ਦੇ ਮੁਤਾਬਕ ਸਾਲ 2010 ਤੋਂ ਲੈ ਕੇ ਸਾਲ 2014 ਤੱਕ ਦੇਸ਼ ਵਿੱਚ 13,473 ਢਾਂਚੇ ਡਿੱਗੇ ਜਿਨ੍ਹਾਂ ਵਿੱਚ 13,178 ਵਿਅਕਤੀਆਂ ਦੀ ਮੌਤ ਹੋਈ| ਸਾਡੀ ਵਿਕਾਸ ਪ੍ਰਕ੍ਰਿਆ ਉਤੇ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ| ਦੇਸ਼ ਵਿੱਚ ਆਵਾਜਾਈ ਅਤੇ ਵਪਾਰ ਵਧਾਉਣ ਲਈ ਪੁਲਾਂ ਦਾ ਹੋਣਾ ਜਰੂਰੀ ਹੈ| ਵਿਕਾਸ ਨੂੰ ਇੱਕ ਰਾਜਨੀਤਕ ਤਰਕ ਦੀ ਸ਼ਕਲ ਦੇਣ ਵਿੱਚ ਇਹਨਾਂ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ| ਪਰੰਤੂ ਇਨ੍ਹਾਂ ਦਾ ਇਸ ਤਰ੍ਹਾਂ ਢਹਿ ਕੇ ਲੋਕਾਂ ਦੀ ਜਾਨ ਲੈਣਾ ਕਿਸੇ ਖਾਸ ਢਾਂਚੇ ਨੂੰ ਹੀ ਨਹੀਂ, ਵਿਕਾਸ ਨੂੰ ਹੀ ਸ਼ੱਕੀ ਬਣਾਉਂਦਾ ਹੈ| ਦਰਅਸਲ ਪੁੱਲ ਨਿਰਮਾਣ ਦਾ ਦੇਸ਼ ਦੀ ਰਾਜਨੀਤੀ ਨਾਲ ਗਹਿਰਾ ਰਿਸ਼ਤਾ ਹੈ| ਹਰ ਪਾਰਟੀ ਦੀ ਸਰਕਾਰ ਆਪਣੇ ਚਹੇਤਿਆਂ ਨੂੰ ਪੁੱਲ ਬਣਾਉਣ ਦਾ ਠੇਕਾ ਦਿੰਦੀ ਹੈ| ਉਨ੍ਹਾਂ ਦੇ ਕੰਮ ਦੀ ਕਵਾਲਿਟੀ ਉਤੇ ਆਮ ਤੌਰ ਤੇ ਨਜ਼ਰ ਨਹੀਂ ਰੱਖੀ ਜਾਂਦੀ ਕਿਉਂਕਿ ਕੁੱਝ ਮਲਾਈ ਨਿਗਰਾਨੀ ਰੱਖਣ ਵਾਲੇ ਤੰਤਰ ਦੇ ਹਿੱਸੇ ਵੀ ਆ ਜਾਂਦੀ ਹੈ|
ਇਸ ਤਰ੍ਹਾਂ ਪੁੱਲ ਬਣਾਉਣ ਵਿੱਚ ਭਾਰੀ ਭ੍ਰਿਸ਼ਟਾਚਾਰ ਹੁੰਦਾ ਹੈ ਅਤੇ ਖ਼ਰਾਬ ਡਿਜਾਇਨਿੰਗ ਜਾਂ ਕਮਜੋਰ ਸਮੱਗਰੀ ਦੇ ਕਾਰਨ ਉਨ੍ਹਾਂ ਵਿੱਚ ਕਈ ਆਪਣੇ ਜੀਵਨ ਕਾਲ ਦਾ ਇੱਕ ਤਿਹਾਈ ਰਸਤੇ ਪਾਰ ਕਰਨ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ| ਪੁੱਲ ਬਣ ਜਾਣ ਤੋਂ ਬਾਅਦ ਉਸ ਦੀ ਨਿਯਮਿਤ ਦੇਖਭਾਲ ਅਤੇ ਮੁਰੰਮਤ ਵੀ ਜਰੂਰੀ ਹੈ| ਦਰਅਸਲ ਇੱਕ ਪੁੱਲ ਨੂੰ ਕਈ ਤਰ੍ਹਾਂ ਦੇ ਕੁਦਰਤੀ ਅਤੇ ਮਨੁੱਖੀ ਤੱਤ ਪ੍ਰਭਾਵਿਤ ਕਰਦੇ ਹਨ| ਜਿਵੇਂ ਆਸਪਾਸ ਪਾਣੀ ਭਰਨਾ, ਭਾਰੀ ਨਿਰਮਾਣ ਕਾਰਜ ਸ਼ੁਰੂ ਹੋਣਾ ਜਾਂ ਫਿਰ ਭਾਰੀ ਵਾਹਨਾਂ ਦੀ ਆਵਾਜਾਈ ਅਚਾਨਕ ਵੱਧ ਜਾਣਾ| ਇਸ ਸਭ ਨਾਲ ਪੁੱਲ ਕਮਜੋਰ ਪੈਣ ਲੱਗਦੇ ਹਨ, ਪਰੰਤੂ ਇਹਨਾਂ ਦੀ ਜਾਂਚ ਕਰਨ ਵਾਲੇ ਦਫਤਰ ਹੀ ਇਨ੍ਹਾਂ ਨੂੰ ਠੀਕ ਦੱਸਦੇ ਰਹਿੰਦੇ ਹਨ| ਇਹਨਾਂ ਘਟਨਾਵਾਂ ਤੋਂ ਬਾਅਦ ਪੁਰਾਣੇ ਸਾਰੇ ਪੁਲਾਂ ਦੀ ਸੇਫਟੀ ਆਡਿਟਿੰਗ ਹੋਣੀ ਚਾਹੀਦੀ ਹੈ ਅਤੇ ਸਮਾਂ ਰਹਿੰਦੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਇੰਤਜਾਮ ਕੀਤੇ ਜਾਣੇ ਚਾਹੀਦੇ ਹਨ|
ਮਨਵੀਰ ਸਿੰਘ

Leave a Reply

Your email address will not be published. Required fields are marked *