ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਸਵਾਈਨ ਫਲੂ

ਨਵੀਂ ਦਿੱਲੀ, 23 ਜਨਵਰੀ (ਸ.ਬ.) ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ| ਰਾਜਸਥਾਨ ਵਿੱਚ 31 ਜ਼ਿਲੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ| ਸੂਬੇ ਵਿੱਚ ਸਵਾਈਨ ਫਲੂ ਨਾਲ ਦੋ ਹੋਰ ਮੌਤਾਂ ਹੋਣ ਨਾਲ ਇਸ ਸਾਲ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ| ਸਰਕਾਰ ਨੇ ਸਵਾਈਨ ਫਲੂ ਦੇ ਖਿਲਾਫ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ|
ਸੂਬੇ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਦੱਸਿਆ ਹੈ ਕਿ ਸੂਬੇ ਵਿੱਚ ਸਵਾਈਨ ਫਲੂ ਦੀ ਸਮੀਖਿਆ ਦੇ ਲਈ 21 ਤੋਂ 23 ਜਨਵਰੀ ਤੱਕ ‘ਵਿਸ਼ੇਸ਼ ਸਖਤ ਮੁਹਿੰਮ’ ਚਲਾਈ ਜਾ ਰਹੀ ਹੈ| ਇਸ ਸਾਲ ਸੂਬੇ ਵਿੱਚ ਹੁਣ ਤੱਕ ਕੁੱਲ 5367 ਨਮੂਨੇ ਗਿਣੇ, ਜਿਨ੍ਹਾਂ ਵਿੱਚ 1233 ਨਮੂਨੇ ਪੋਜ਼ੀਟਿਵ ਦੱਸੇ ਗਏ ਹਨ| ਹੁਣ 1 ਤੋਂ ਲੈ ਕੇ 21 ਜਨਵਰੀ ਤੱਕ 54 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਸਵਾਈਨ ਫਲੂ ਤੇ ਕਾਬੂ ਪਾਉਣ ਅਤੇ ਇਸ ਨਾਲ ਨਿਪਟਣ ਦੇ ਸਾਰੇ ਉਪਾਅ ਕਰ ਰਹੀ ਹੈ|

Leave a Reply

Your email address will not be published. Required fields are marked *