ਦੇਸ਼ ਭਰ ਵਿੱਚ ਤੇਜ਼ ਬਾਰਸ਼ ਤੇ ਅਸਮਾਨੀ ਬਿਜਲੀ ਦਾ ਕਹਿਰ, 40 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 17 ਅਪ੍ਰੈਲ (ਸ.ਬ) ਦੇਸ਼ ਭਰ ਵਿੱਚ ਬਾਰਸ਼, ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ| ਅਸਮਾਨੀ ਬਿਜਲੀ ਡਿੱਗਣ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੁਣ ਤੱਕ 40 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਚਾਰ ਦਰਜਨ ਦੇ ਕਰੀਬ ਵਿਕਅਤੀ ਜ਼ਖਮੀ ਹਨ| ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਮੌਸਮ ਇਸੇ ਤਰ੍ਹਾਂ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ|
ਮੰਗਲਵਾਰ ਦੀ ਸ਼ਾਮ ਮੌਸਮ ਅਚਾਨਕ ਬਦਲ ਗਿਆ| ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਝਾਰਖੰਡ, ਹਿਮਾਚਲ, ਹਰਿਆਣਾ ਅਤੇ ਨਵੀਂ ਦਿੱਲੀ ਵਿੱਚ ਬਾਰਸ਼, ਹਨ੍ਹੇਰੀ ਅਤੇ ਬਿਜਲੀ ਡਿੱਗਣ ਨਾਲ 40 ਲੋਕਾਂ ਦੀ ਮੌਤ ਹੋ ਗਈ| ਅਸਮਾਨ ਬਿਜਲੀ ਡਿੱਗਣ ਨਾਲ ਸਭ ਤੋਂ ਵਧ ਮੌਤਾਂ ਮੱਧ ਪ੍ਰਦੇਸ਼ ਵਿੱਚ ਹੋਈਆਂ ਹਨ| ਵੱਖ-ਵੱਖ ਥਾਂਵਾਂ ਤੇ ਬਿਜਲੀ ਡਿੱਗਣ ਨਾਲ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁਕੀ ਹੈ| ਗੁਜਰਾਤ ਵਿੱਚ 11, ਰਾਜਸਥਾਨ ਵਿੱਚ 7, ਪੰਜਾਬ ਵਿੱਚ 2, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ|
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਈ ਪੱਛਮੀ ਗੜਬੜੀ ਅਤੇ ਪਿਛਲੇ 3-4 ਦਿਨਾਂ ਤੋਂ ਚੱਲ ਰਹੀ ਹੀਟਵੇਵ ਕਾਰਨ ਦੇਸ਼ ਵਿੱਚ ਪੱਛਮੀ-ਉੱਤਰੀ ਹਿੱਸੇ, ਮੱਧ ਖੇਤਰ ਅਤੇ ਵਿਦਰਭ ਅਤੇ ਪੱਛਮੀ ਬੰਗਾਲ ਤੱਕ ਤੇਜ਼ ਹਨ੍ਹੇਰੀ, ਗਰਜ ਅਤੇ ਬਿਜਲੀ ਤੜਕਨ ਨਾਲ ਬਾਰਸ਼ ਅਤੇ ਗੜੇ ਡਿੱਗੇਹਨ|

Leave a Reply

Your email address will not be published. Required fields are marked *